ਕਾਰ ਪਾਰਕਿੰਗ ਲਈ ਬਹਿਸ ਮਗਰੋਂ ਗੋਲੀਆਂ ਚਲਾਈਆਂ
ਥਾਣਾ ਪੀ ਏ ਯੂ ਦੇ ਕਬੀਰ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਦੀ ਦੇਰ ਰਾਤ ਗੱਡੀ ਪਾਰਕ ਕਰਨ ’ਤੇ ਬਹਿਸ ਹੋ ਗਈ ਤੇ ਇੱਕ ਧੜੇ ਨੇ ਆਪਣੀ ਰਾਈਫਲ ਦੇ ਨਲਾ ਗੋਲੀ ਚਲਾ ਦਿੱਤੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ...
Advertisement
ਥਾਣਾ ਪੀ ਏ ਯੂ ਦੇ ਕਬੀਰ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਦੀ ਦੇਰ ਰਾਤ ਗੱਡੀ ਪਾਰਕ ਕਰਨ ’ਤੇ ਬਹਿਸ ਹੋ ਗਈ ਤੇ ਇੱਕ ਧੜੇ ਨੇ ਆਪਣੀ ਰਾਈਫਲ ਦੇ ਨਲਾ ਗੋਲੀ ਚਲਾ ਦਿੱਤੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਕਿਸੇ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਪੀ ਏ ਯੂ ਥਾਣੇ ਦੀ ਪੁਲੀਸ ਨੇ ਕਬੀਰ ਨਗਰ ਇਲਾਕੇ ਦੇ ਰਹਿਣ ਵਾਲੇ ਸੁਖਵੰਤ ਸਿੰਘ ਉਰਫ਼ ਜੱਸ ਦੀ ਸ਼ਿਕਾਇਤ ’ਤੇ ਉਸੇ ਇਲਾਕੇ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੀੜਤ ਸੁਖਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਮਨਜੀਤ ਸਿੰਘ ਮਾਨ ਅਤੇ ਬਿੱਕਰ ਸਿੰਘ ਨਾਲ ਕੋਹਾੜਾ ਤੋਂ ਘਰ ਆ ਰਿਹਾ ਸੀ। ਉਨ੍ਹਾਂ ਰਾਹ ਵਿੱਚ ਖੜ੍ਹੀ ਗੱਡੀ ਹਟਾਉਣ ਲਈ ਕਿਹਾ ਪਰ ਮੁਲਜ਼ਮ ਸੁਖਵਿੰਦਰ ਸਿੰਘ ਨੇ ਹਵਾਈ ਫਾਇਰ ਕਰ ਦਿੱਤੇ। ਮੁਲਜ਼ਮ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
