ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁੱਡਅਰਥ ਸਕੂਲ ’ਚ ਸ਼ਾਟ-ਪੁੱਟ ਮੁਕਾਬਲੇ

 ਸੰਤ ਈਸ਼ਰ ਸਿੰਘ ਸਕੂਲ ਰਾੜਾ ਸਾਹਿਬ ਸਕੂਲ ਨੇ ਓਵਰਆਲ ਟਰਾਫੀ ਜਿੱਤੀ
ਗੁੱਡ ਅਰਥ ਕਾਨਵੈਂਟ ਸਕੂਲ ਦੇ ਜੇਤੂ ਖਿਡਾਰੀ ਮੁੱਖ ਮਹਿਮਾਨ ਨਾਲ। 
Advertisement

ਇਥੇ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿੱਚ ਸਹੋਦਿਆ ਸਕੂਲ ਕੰਪਲੈਕਸ ਖੰਨਾ ਈਸਟ ਵੱਲੋਂ ਸੀ ਬੀ ਐੱਸ ਈ ਇੰਟਰ ਸਕੂਲ ਸ਼ਾਟ-ਪੁੱਟ ਅੰਡਰ-17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਵਿੱਚ ਸਹੋਦਿਆ ਈਸਟ ਖੰਨਾ ਦੇ ਅਧੀਨ ਆਉਂਦੇ ਵੱਖ-ਵੱਖ ਸੀ ਬੀ ਐੱਸ ਈ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਮਾਊਂਟ ਇੰਟਰਨੈਸ਼ਨਲ ਸਕੂਲ ਟਿੱਬਾ, ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਰਾੜਾ ਸਾਹਿਬ, ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ, ਆਕਸਫੋਰਡ ਸੀਨੀਅਰ ਸਕੂਲ ਪਾਇਲ, ਗਰੀਨ ਗਰੋਵ ਪਬਲਿਕ ਸਕੂਲ ਮੋਹਨਪੁਰ, ਦਾ ਸੁਪੀਰੀਅਰ ਵਰਡ ਸਕੂਲ ਗੜ੍ਹੀ-ਤਰਖਾਣਾ ਸਮਰਾਲਾ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਓਵਰਆਲ ਟਰਾਫੀ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਰਾੜਾ ਸਾਹਿਬ ਸਕੂਲ ਨੇ ਜਿੱਤੀ ਅਤੇ ਲੜਕਿਆਂ ਵਿੱਚ ਗੁਰਮਨ ਸਿੰਘ, ਅਰਸ਼ਦੀਪ ਸਿੰਘ, ਸਤਨਾਮ ਸਿੰਘ, ਜਤਿਨ ਅਭੇਪਾਲ ਅਤੇ ਲੜਕੀਆਂ ਵਿੱਚ ਐਸਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਨਵਲੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਸਕੂਲ ਦੇ ਪ੍ਰਿੰਸੀਪਲ ਨਵੀਨ ਬਾਂਸਲ ਅਤੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਨੇ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ, ਖੇਡ ਵਿਭਾਗ ਦੇ ਮੁਖੀ ਜਸਵੰਤ ਸਿੰਘ ਪਨੂੰ, ਡੀ ਪੀ ਗੁਰਪ੍ਰੀਤ ਕੌਰ, ਡੀ ਪੀ ਮਨਪ੍ਰੀਤ ਕੌਰ, ਡੀ ਪੀ ਵਰਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿਹੋੜਾ, ਵਿਸਕੀ ਸਿੰਘ, ਬਲਵੰਤ ਸਿੰਘ, ਪ੍ਰਿਤਪਾਲ ਕੌਰ ਸਿੱਧੂ, ਮਨਦੀਪ ਪੰਧੇਰ, ਸਮਨਦੀਪ ਕੌਰ, ਰਾਜਵੰਤ ਕੌਰ ਅਤੇ ਰਮਨਪ੍ਰੀਤ ਕੌਰ ਹਾਜ਼ਰ ਸਨ।

Advertisement
Advertisement
Show comments