ਪਿੰਕ ਪਲਾਜ਼ਾ ਮਾਰਕੀਟ ਦੇ ਦੁਕਾਨਦਾਰ ਅਤੇ ਰੇਹੜੀ-ਫੜੀ ਵਾਲੇ ਆਹਮੋ-ਸਾਹਮਣੇ
ਪਿੰਕ ਪਲਾਜ਼ਾ ਮਾਰਕੀਟ ਦੇ ਉਪ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਪਹਿਲਾਂ ਚੌੜਾ ਬਾਜ਼ਾਰ ਵਿੱਚ ਇੱਕ ਖੋਕਾ ਬਾਜ਼ਾਰ ਹੁੰਦਾ ਸੀ। ਉਸ ਸਮੇਂ ਨਿਗਮ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਲਈ ਇੱਕ ਮਾਰਕੀਟ ਬਣਾਈ ਜਾਵੇਗੀ। ਨਗਰ ਨਿਗਮ ਵੱਲੋਂ ਪਿੰਕ ਪਲਾਜ਼ਾ ਮਾਰਕੀਟ ਬਣਾਈ ਗਈ ਅਤੇ ਸਾਰੇ ਦੁਕਾਨਦਾਰ ਸ਼ਹਿਰ ਦੀ ਭਲਾਈ ਲਈ ਅੱਗੇ ਛੱਡ ਕੇ ਪਿੱਛੇ ਚਲੇ ਗਏ। ਇਹ ਕੁਝ ਸਮੇਂ ਲਈ ਠੀਕ ਰਿਹਾ, ਪਰ ਕੁਝ ਸਮੇਂ ਬਾਅਦ ਰੇਹੜੀ ਫੜੀ ਟਰਾਂਸਫਾਰਮਰ ਦੇ ਨੇੜੇ ਜਗ੍ਹਾ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਕਿ ਕਬਜ਼ਾ ਹਟਾਇਆ ਜਾਣਾ ਚਾਹੀਦਾ ਹੈ। ਪਰ ਜਦੋਂ ਨਗਰ ਨਿਗਮ ਦੀ ਟੀਮ ਆਉਂਦੀ ਹੈ, ਤਾਂ ਰੇਹੜੀ ਵਾਲੇ ਉਥੋਂ ਭੱਜ ਜਾਂਦੇ ਸਨ। ਬਾਅਦ ਵਿੱਚ ਦੁਕਾਨਾਂ ਦੁਬਾਰਾ ਪਹਿਲਾਂ ਵਾਂਗ ਹੀ ਲਗਾ ਲੈਂਦੇ ਸਨ।
ਡਿਪਟੀ ਮੇਅਰ ਨੇ ਨਿਆਂ ਦਿਵਾਉਣ ਦਾ ਭਰੋਸਾ ਦਿਵਾਇਆ
ਸੂਚਨਾ ਮਿਲਦਿਆਂ ਹੀ ਸੀਨੀਅਰ ਜਦੋਂ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਪਹੁੰਚੇ ਤੇ ਉਨ੍ਹਾਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਕਿਹਾ। ਉਨ੍ਹਾਂ ਦੁਕਾਨਦਾਰਾਂ ਨੂੰ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਰੇਹੜੀ ਫੜੀ ’ਤੇ ਕੰਮ ਕਰਨ ਵਾਲਿਆਂ ਨਾਲ ਇਨਸਾਫ਼ ਕੀਤਾ ਜਾਵੇਗਾ। ਉਨ੍ਹਾਂ ਨੂੰ ਕੋਈ ਹੋਰ ਥਾਂ ਦਿੱਤੀ ਜਾਵੇਗੀ।