ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਲ ਪ੍ਰਧਾਨਾਂ ਦੀ ਨਿਯੁਕਤੀ
ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਨਿਯੁਕਤੀ ਪੱਤਰ ਵੰਡੇ
Advertisement
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਆਤਮ ਨਗਰ ਦੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਜਿਸ ’ਤੇ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਵੱਲੋਂ ਤਿੰਨ ਸਰਕਲ ਜਥੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਗਿੱਲ ਰੋਡ ’ਤੇ ਕਰਵਾਏ ਸਮਾਗਮ ਦੌਰਾਨ ਸ੍ਰੀ ਸੋਖੀ ਨੇ ਸੰਤੋਖ ਸਿੰਘ ਨੂੰ ਸਰਕਲ ਪ੍ਰਧਾਨ ਜਨਤਾ ਨਗਰ, ਬਲਕਾਰ ਸਿੰਘ ਸਵਾਲੀ ਨੂੰ ਸਰਕਲ ਪ੍ਰਧਾਨ ਮਾਡਲ ਟਾਊਨ ਅਤੇ ਪ੍ਰਵੀਨ ਭਾਰਤੀ ਨੂੰ ਦਸਮੇਸ਼ ਨਗਰ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸ੍ਰੀ ਸੋਖੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਪ੍ਰਤੀ ਲੰਬੇ ਸਮੇਂ ਤੋਂ ਤਨਦੇਹੀ ਨਾਲ ਸੇਵਾ ਨਿਭਾਉਣ ਵਾਲੇ ਤਿੰਨੋਂ ਹੀ ਯੋਗ ਆਗੂਆਂ ਨੂੰ ਸਰਕਲ ਜਥੇਦਾਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
Advertisement
ਇਸ ਮੌਕੇ ਇੰਦਰਜੀਤ ਸਿੰਘ ਗਿੱਲ, ਦਵਿੰਦਰ ਸਿੰਘ ਡਿਪਟੀ, ਕੁਲਦੀਪ ਸਿੰਘ ਖਾਲਸਾ, ਸਰਬਜੀਤ ਸਿੰਘ ਛਾਪਾ, ਅਪਜਿੰਦਰ ਸਿੰਘ ਗੋਲਡੀ, ਏਕਮ ਸਿੰਘ ਭਾਰਤੀ, ਮਨਪ੍ਰੀਤ ਸਿੰਘ , ਪ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ, ਪਵਿੱਤਰ ਸਿੰਘ ਹੈਪੀ, ਹਰਨਾਮ ਸਿੰਘ ਤੇ ਅਮਰਦੀਪ ਸਿੰਘ ਦੀਪੀ ਆਦਿ ਵੀ ਹਾਜ਼ਰ ਸਨ।
Advertisement