ਸ਼ਾਨਪ੍ਰੀਤ ਬਣੀ ਮਿਸ ਤੀਜ
ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਵਿੱਚ ਅੱਜ ਤੀਜ ਦਾ ਤਿਓਹਾਰ ਪੂਰੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਜਿੱਥੇ ਵਿਦਿਆਰਥੀ ਪੰਜਾਬੀ ਪਹਿਰਾਵਿਆਂ ਵਿੱਚ ਪਹੁੰਚੇ ਹੋਏ ਸਨ ਉੱਥੇ ਸਕੂਲ ਕੈਂਪਸ ਨੂੰ ਵੀ ਮੇਲੇ ਦੀ ਤਰ੍ਹਾਂ ਸਜਾਇਆ ਹੋਇਆ ਸੀ। ਸਮਾਗਮ...
Advertisement
ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਵਿੱਚ ਅੱਜ ਤੀਜ ਦਾ ਤਿਓਹਾਰ ਪੂਰੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਜਿੱਥੇ ਵਿਦਿਆਰਥੀ ਪੰਜਾਬੀ ਪਹਿਰਾਵਿਆਂ ਵਿੱਚ ਪਹੁੰਚੇ ਹੋਏ ਸਨ ਉੱਥੇ ਸਕੂਲ ਕੈਂਪਸ ਨੂੰ ਵੀ ਮੇਲੇ ਦੀ ਤਰ੍ਹਾਂ ਸਜਾਇਆ ਹੋਇਆ ਸੀ। ਸਮਾਗਮ ਵਿੱਚ ਮਹਿੰਦੀ ਲਗਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਮੁਕਾਬਲੇ ਵਿੱਚ ਗਿਆਰਵੀਂ ਆਰਟਸ ਦੀ ਵਿਦਿਆਰਥਣ ਦੀਪੀਕਾ ਨੇ ਪਹਿਲਾ, ਗਿਆਰਵੀਂ ਮੈਡੀਕਲ ਦੀ ਜਸਮੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜ ਸਮਾਗਮ ਦੀ ਸਭ ਤੋਂ ਖਾਸ ਝਲਕ ‘ਮਿਸ ਤੀਜ ਮੁਕਾਬਲਾ’ ਰਿਹਾ। ਇਸ ਵਿੱਚ ਮੁਕਾਬਲੇ ਵਿੱਚ ਬਾਰ੍ਹਵੀਂ ਸਾਇੰਸ ਦੀ ਸ਼ਾਨਪ੍ਰੀਤ ਨੂੰ ਮਿਸ ਤੀਜ ਦੇ ਖਿਤਾਬ ਨਾਲ ਨਵਾਜਿਆ ਗਿਆ।
Advertisement
Advertisement