ਸ਼ੰਕਰ ਦਾਸ ਸਰਕਾਰੀ ਸਕੂਲ ਦਾ ਨਤੀਜਾ ਸ਼ਾਨਦਾਰ
ਮਾਛੀਵਾੜਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੇ ਐਲਾਨੇ ਨਤੀਜਿਆਂ ਵਿਚ ਇਲਾਕੇ ਦਾ ਉੱਤਮ ਸਕੂਲ ਪੁਰਸਕਾਰ ਵਿਜੇਤਾ ਐੱਸ.ਐੱਸ.ਡੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮੱਲ੍ਹਾਂ ਮਾਰੀਆਂ। ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦਾ ਨਤੀਜਾ...
Advertisement
ਮਾਛੀਵਾੜਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੇ ਐਲਾਨੇ ਨਤੀਜਿਆਂ ਵਿਚ ਇਲਾਕੇ ਦਾ ਉੱਤਮ ਸਕੂਲ ਪੁਰਸਕਾਰ ਵਿਜੇਤਾ ਐੱਸ.ਐੱਸ.ਡੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮੱਲ੍ਹਾਂ ਮਾਰੀਆਂ। ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ। ਕਾਮਰਸ ਗਰੁੱਪ ’ਚ ਅਕਸ਼ਿਤ ਗਰੋਵਰ ਨੇ 93.6, ਕਿਰਨਜੀਤ ਕੌਰ ਨੇ 92.2 ਤੇ ਅਕਾਸ਼ਦੀਪ ਸਿੰਘ ਨੇ 91, ਸਾਇੰਸ ਗਰੁੱਪ ’ਚ ਨੰਦਿਨੀ ਸਿੰਦਵਾਨੀ ਨੇ 92.4, ਇਕਜੋਤ ਕੌਰ ਨੇ 89.4 ਤੇ ਪ੍ਰੀਆ ਨੇ 89.2, ਹਿਊਮੈਨੀਟੀਜ ’ਚ ਚੰਦਰਪਾਲ ਨੇ 80, ਮਨਿੰਦਰ ਸਿੰਘ ਨੇ 77 ਤੇ ਇਰਫਾਨ ਅੰਸਾਰੀ 75 ਫ਼ੀਸਦ ਅੰਕ ਹਾਸਲ ਕੀਤੇ। ਸਵੇਰ ਦੀ ਸਭਾ ’ਚ ਪ੍ਰਿੰਸੀਪਲ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ। -ਪੱਤਰ ਪ੍ਰੇਰਕ
Advertisement
Advertisement