ਨਸ਼ਾ ਕਰਨ ਦੇ ਦੋਸ਼ ਹੇਠ ਸੱਤ ਕਾਬੂ
ਪੁਲੀਸ ਨੇ ਸੱਤ ਜਣਿਆਂ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ ਹੈ। ਥਾਣਾ ਦੁੱਗਰੀ ਦੀ ਪੁਲੀਸ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਨੇੜੇ ਬੇਆਬਾਦ ਜਗ੍ਹਾ ਤੋਂ ਅੰਮ੍ਰਿਤਪਾਲ ਸਿੰਘ ਨੂੰ ਨਸ਼ਾ ਕਰਦਿਆਂ ਕਾਬੂ ਕਰ ਕੇ ਉਸ ਪਾਸੋਂ ਲਾਈਟਰ, ਸਿਲਵਰ ਪੰਨੀ ਅਤੇ 10...
Advertisement
ਪੁਲੀਸ ਨੇ ਸੱਤ ਜਣਿਆਂ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ ਹੈ। ਥਾਣਾ ਦੁੱਗਰੀ ਦੀ ਪੁਲੀਸ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਨੇੜੇ ਬੇਆਬਾਦ ਜਗ੍ਹਾ ਤੋਂ ਅੰਮ੍ਰਿਤਪਾਲ ਸਿੰਘ ਨੂੰ ਨਸ਼ਾ ਕਰਦਿਆਂ ਕਾਬੂ ਕਰ ਕੇ ਉਸ ਪਾਸੋਂ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਕਰੰਸੀ ਨੋਟ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲੀਸ ਨੇ ਪਿੰਡ ਧਾਂਦਰਾ ਦੀ ਗਰਾਊਂਡ ਵਾਲੇ ਕੱਚੇ ਰਸਤੇ ਤੋਂ ਦੀਪਕ ਵਾਸੀ ਪਿੰਡ ਫੁੱਲਾਂਵਾਲ ਅਤੇ ਗੁਰਸਿਮਰਨ ਸਿੰਘ ਵਾਸੀ ਈਸ਼ਰ ਨਗਰ ਨੂੰ, ਥਾਣਾ ਡੇਹਲੋਂ ਦੀ ਪੁਲੀਸ ਨੇ ਸਰਗੀ ਰੈਸਤਰਾਂ ਨਾਲ ਜਾਂਦੇ ਸੂਏ ਦੇ ਕਿਨਾਰੇ ਝਾੜੀਆਂ ਕੋਲੋਂ ਸਤਵਿੰਦਰ ਸਿੰਘ ਨੂੰ, ਸਾਹਨੇਵਾਲ ਥਾਣੇ ਦੀ ਪੁਲੀਸ ਨੇ ਸਰਕਾਰੀ ਸਕੂਲ ਗਿਆਸਪੁਰਾ ਕੋਲੋਂ ਗੋਬਿੰਦ ਨੂੰ, ਥਾਣਾ ਮੇਹਰਬਾਨ ਦੀ ਪੁਲੀਸ ਨੇ ਪਿੰਡ ਕੜਿਆਂਣਾ ਖ਼ੁਰਦ ਪਾਸੋਂ ਜਸਵਿੰਦਰ ਸਿੰਘ ਨੂੰ ਅਤੇ ਥਾਣਾ ਟਿੱਬਾ ਦੀ ਪੁਲੀਸ ਨੇ ਲੇਅਰ ਵੈਲੀ ਪਾਰਕ ਕੋਲੋਂ ਧਰਮਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਇਨ੍ਹਾਂ ਪਾਸੋਂ ਇੱਕ-ਇੱਕ ਲਾਈਟਰ, ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ ਹੈ।
Advertisement
Advertisement