ਭੁੱਕੀ ਅਤੇ ਹੈਰੋਇਨ ਸਣੇ ਸੱਤ ਮੁਲਜ਼ਮ ਕਾਬੂ
ਪੁਲੀਸ ਜ਼ਿਲ੍ਹਾ ਖੰਨਾ ਨੇ ਨਸ਼ਾ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਸਫਾਸ਼ ਕਰਦਿਆਂ ਇਕ ਕੁਇੰਟਲ 50 ਕਿਲੋ ਭੁੱਕੀ ਅਤੇ 150 ਗ੍ਰਾਮ ਹੈਰੋਇਨ ਨਾਲ ਤਿੰਨ ਔਰਤਾਂ ਸਣੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸ ਐੱਸ ਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ...
Advertisement
ਪੁਲੀਸ ਜ਼ਿਲ੍ਹਾ ਖੰਨਾ ਨੇ ਨਸ਼ਾ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਸਫਾਸ਼ ਕਰਦਿਆਂ ਇਕ ਕੁਇੰਟਲ 50 ਕਿਲੋ ਭੁੱਕੀ ਅਤੇ 150 ਗ੍ਰਾਮ ਹੈਰੋਇਨ ਨਾਲ ਤਿੰਨ ਔਰਤਾਂ ਸਣੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸ ਐੱਸ ਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਮਾਲੇਰਕੋਟਲਾ ਰੋਡ ਖੰਨਾ ਤੋਂ ਪਿੰਡ ਬਘੌਰ ਵਿੱਚ ਪੁਲੀਸ ਵੱਲੋਂ ਲਾਏ ਨਾਕੇ ਦੌਰਾਨ ਇਕ ਕਾਰ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਦੀ ਡਿੱਗੀ ਵਿੱਚੋਂ 30-30 ਕਿਲੋ ਦੇ 4 ਥੈਲੇ (ਕੁੱਲ 1 ਕੁਇੰਟਲ 20 ਕਿੱਲੋ) ਭੁੱਕੀ ਪੋਸਤ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਰਿਸ਼ਵ ਰਾਣਾ ਵਾਸੀ ਪਿੰਡ ਸਿਹਾਲਾ (ਸਮਰਾਲਾ) ਅਤੇ ਰਣਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ (ਸਮਰਾਲਾ) ਵਜੋਂ ਹੋਈ। ਪੁੱਛ-ਪੜਤਾਲ ਉਪਰੰਤ ਅਮਨਜੋਤ ਕੌਰ ਵਾਸੀ ਆਦਰਸ਼ ਨਗਰ ਸਮਰਾਲਾ, ਜਤਿੰਦਰਪਾਲ ਸਿੰਘ ਅਤੇ ਅਮਨਦੀਪ ਕੌਰ ਵਾਸੀ ਪਿੰਡ ਢੰਡੇ, ਸਮਰਾਲਾ ਨੂੰ ਨਾਮਜ਼ਦ ਕਰਕੇ 30 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਨੇ ਪੁਲੀਸ ਪਾਰਟੀ ਸਣੇ ਜੀ ਟੀ ਰੋਡ ਪ੍ਰਿਸਟਾਈਨ ਮਾਲ ਨੇੜੇ ਨਾਕੇ ਦੌਰਾਨ ਖਾਸ ਮੁਖਬਰ ਦੀ ਇਤਲਾਹ ’ਤੇ ਨੇੜਲੇ ਸੈਲੀਬ੍ਰੇਸ਼ਨ ਮਾਲ ਦੀ ਪਾਰਕਿੰਗ ਵਿੱਚ ਖੜ੍ਹੀ ਸਵਿਫਟ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਚਾਲਕ ਨੇ ਪੁਲੀਸ ਨੂੰ ਮਾਰਨ ਦੀ ਨੀਅਤ ਨਾਲ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਮੁਸਤੈਦੀ ਨਾਲ ਫੜਿਆ ਅਤੇ ਤਲਾਸ਼ੀ ਦੌਰਾਨ ਗੱਡੀ ਦੇ ਡੈਸ਼ ਬੋਰਡ ਵਿੱਚੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਦੀ ਪਛਾਣ ਜਤਿਨ ਭਾਟੀਆ ਵਾਸੀ ਪਿੰਡ ਗੰਨਾ (ਜਲੰਧਰ) ਅਤੇ ਸੰਦੀਪ ਕੌਰ ਵਾਸੀ ਪਿੰਡ ਸਰਿਆਲਾ ਕਲਾਂ (ਹੁਸ਼ਿਆਰਪੁਰ) ਵਜੋਂ ਹੋਈ। ਐੱਸ ਐੱਸ ਪੀ ਅਨੁਸਾਰ ਮੁਲਜ਼ਮਾਂ ਪਾਸੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹ।
Advertisement
Advertisement
