ਕਾਂਗਰਸੀ ਆਗੂ ਦੀ ਰਜਿਸਟਰੀ ਰੋਕਣ ’ਤੇ ਸੇਵਾਦਾਰ ਮੁਅੱਤਲ
ਇਥੋਂ ਦੀ ਤਹਿਸੀਲ ਵਿਖੇ ਕਾਂਗਰਸੀ ਆਗੂ ਦੀ ਰਜਿਸਟਰੀ ਰੋਕਣ ਦੇ ਮਾਮਲੇ ’ਤੇ ਵਿਵਾਦ ਭਖ ਗਿਆ। ਦੋਸ਼ ਹਨ ਕਿ ਤਹਿਸੀਲਦਾਰ ਦੇ ਨਾਂਅ ’ਤੇ ਇੱਕ ਸੇਵਾਦਾਰ ਵੱਲੋਂ ਰਿਸ਼ਵਤ ਮੰਗੀ ਗਈ ਸੀ, ਜਿਸ ਦੀ ਸ਼ਿਕਾਇਤ ਹੋਣ ’ਤੇ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ। ਇਸ...
Advertisement
ਇਥੋਂ ਦੀ ਤਹਿਸੀਲ ਵਿਖੇ ਕਾਂਗਰਸੀ ਆਗੂ ਦੀ ਰਜਿਸਟਰੀ ਰੋਕਣ ਦੇ ਮਾਮਲੇ ’ਤੇ ਵਿਵਾਦ ਭਖ ਗਿਆ। ਦੋਸ਼ ਹਨ ਕਿ ਤਹਿਸੀਲਦਾਰ ਦੇ ਨਾਂਅ ’ਤੇ ਇੱਕ ਸੇਵਾਦਾਰ ਵੱਲੋਂ ਰਿਸ਼ਵਤ ਮੰਗੀ ਗਈ ਸੀ, ਜਿਸ ਦੀ ਸ਼ਿਕਾਇਤ ਹੋਣ ’ਤੇ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ।
ਇਸ ਮਾਮਲੇ ਵਿਚ ਤਹਿਸੀਲ ਦੇ ਸੇਵਾਦਾਰ ਕਰਨਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਜਗਰਾਓ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਇਹ ਕਾਰਵਾਈ ਡੀਸੀ ਲੁਧਿਆਣਾ ਵੱਲੋਂ ਕੀਤੀ ਗਈ ਹੈ।
Advertisement
ਕਾਂਗਰਸੀ ਹਲਕਾ ਇੰਚਾਰਜ਼ ਦੇ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਰਜਿਸਟਰੇਸ਼ਨ ਵਿੱਚ ਦੇਰੀ ਹੋਣ ਬਾਰੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਗਈ ਸੀ। ਤਹਿਸੀਲਦਾਰ ਕਿਰਨਦੀਪ ਕੌਰ ਨੇ ਕਿਹਾ ਕਿ ਸੇਵਾਦਾਰ ਕਰਨਵੀਰ ਸਿੰਘ ਨੂੰ ਕਿਸ ਅਧਾਰ ’ਤੇ ਮੁਅੱਤਲ ਕੀਤਾ ਗਿਆ ਇਸ ਸਬੰਧੀ ਅਜੇ ਜਾਂਚ ਜਾਰੀ ਹੈ ।
Advertisement