ਸੈਂਟੀਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਡਾਕਘਰ ਦਾ ਦੌਰਾ
ਪੱਤਰ ਪ੍ਰੇਰਕ
ਸਮਰਾਲਾ, 13 ਅਕਤੂਬਰ
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਨੇ ਡਾਕਘਰ ਦਾ ਦੌਰਾ ਕੀਤਾ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੇ ਵਿਸ਼ਾਲ ਡਾਕ ਨੈਟਵਰਕ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਗਿਆਨ ਵਿੱਚ ਵਾਧਾ ਕਰਨਾ ਸੀ। ਪੋਸਟ ਮਾਸਟਰ ਨੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ। ਵਿਦਿਆਰਥੀਆਂ ਨੇ ਪੱਤਰ-ਪੇਟੀ, ਪੋਸਟ-ਕਾਰਡ, ਪੱਤਰ-ਲਿਫ਼ਾਫ਼ਾ, ਟਿੱਕਟ-ਮੋਹਰ, ਬੀਮਾ, ਬੱਚਤ ਖਾਤਾ, ਚਾਲੂ ਖਾਤਾ, ਸਪੀਡ ਪੋਸਟ, ਛਾਂਟੀ ਕੇਂਦਰ, ਮਨੀ ਆਰਡਰ ਵਿਭਾਗ ਆਦਿ ਦੀ ਜਾਣਕਾਰੀ ਲਈ। ਡਾਕਘਰ ਦੇ ਕਰਮਚਾਰੀਆਂ ਨੇ ਡਿਜੀਟਲ ਯੁੱਗ ਵਿੱਚ ਡਾਕ ਸੇਵਾਵਾਂ ਦੀ ਮੱਹਤਤਾ ਬਾਰੇ ਦੱਸਿਆ। ਉਨ੍ਹਾਂ ਗ੍ਰਾਮੀਣ ਬੈਂਕਿੰਗ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਪਾਰਸਲ ਡਿਲੀਵਰੀ ਦੇ ਆਧਾਰ ਨਾਲ ਸਬੰਧਤ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਪੜ੍ਹ-ਲਿਖ ਕੇ ਡਾਰਘਰ ਵਿੱਚ ਆਪਣਾ ਭਵਿੱਖ ਬਣਾ ਸਕਦੇ ਹਨ। ਉਨ੍ਹਾਂ ਡਾਕ-ਵਿਭਾਗ ਦੀ ਸਥਾਪਨਾ, ਪਹਿਲਾ ਡਾਕ-ਟਿਕਟ, ਮਨੀਆਰਡਰ ਦੀ ਸ਼ੁਰੂਆਤ, ਰੇਲਵੇ ਡਾਕ ਦੀ ਸ਼ੁਰੂਆਤ, ਹਵਾਈ ਡਾਕ ਦੀ ਸ਼ੁਰੂਆਤ ਆਦਿ ਬਾਰੇ ਅਨੇਕਾਂ ਹੀ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਇਸ ਦੌਰੇ ਦੀ ਮੱਹਤਤਾ ਦੀ ਸਰਹਾਨਾ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸੋਸ਼ਲ ਸੰਸਥਾਵਾਂ ਨਾਲ ਜੋੜਨਾ ਬਹੁੱਤ ਜ਼ਰੂਰੀ ਹੈ। ਡਾਕ ਵਿਭਾਗ ਇੱਕ ਮਜ਼ਬੂਤ ਸੰਸਥਾ ਹੈ ਜੋ ਕੜੀਆਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਦੌਰੇ ਰਾਹੀਂ ਵਿਦਿਆਰਥੀਆਂ ਨੇ ਸੰਚਾਰ ਅਤੇ ਸੇਵਾ ਦੀ ਜ਼ਿੰਮੇਵਾਰੀ ਦਾ ਅਨੁਭਵ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮਾਜਿਕ ਸੰਸਥਾਵਾਂ ਦੇ ਕੰਮਾਂ ਬਾਰੇ ਸਮੇਂ-ਸਮੇਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਆਉਣ ਵਾਲੇ ਭਵਿੱਖ ਵਿੱਚ ਸਾਰੇ ਕੰਮਾ ਦੇ ਫੈਸਲੇ ਆਪ ਲੈ ਸਕਣ।