ਖ਼ੁਦਕਸ਼ੀ ਦਾ ਰੁਝਾਨ ਰੋਕਣ ਲਈ ਸੈਮੀਨਾਰ
ਪ੍ਰਿੰਸੀਪਲ ਵਿਨੇ ਗੋਇਲ, ਐਡਵੋਕੇਟ ਮੁਨੀਸ਼ ਸ਼ਰਮਾ, ਸਾਹਿਲ ਤਾਇਲ ਅਤੇ ਕੌਂਸਲਰ ਦੀਪਕ ਸ਼ਰਮਾ ਆਦਿ ਬੁਲਾਰਿਆਂ ਨੇ ਬੀਤੇ ਦਹਾਕਿਆਂ ਦੌਰਾਨ ਖ਼ੁਦਕੁਸ਼ੀਆਂ ਦੇ ਵਧੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਸੁਝਾਅ ਦਿੱਤਾ ਕਿ ਇਸ ਸਬੰਧ ਵਿੱਚ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖਣਾ ਚਾਹੀਦਾ ਹੈ।
ਪ੍ਰਧਾਨ ਬਿਪਨ ਸੇਠੀ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੈਮੀਨਾਰ ਦੇ ਮੁੱਖ ਬੁਲਾਰੇ ਐੱਸ ਪੀ ਰਾਜਨ ਸ਼ਰਮਾ ਨੇ ਕਿਹਾ ਕਿ ਖ਼ੁਦਕੁਸ਼ੀ ਇੱਕ ਨਿਜੀ ਵਿਵਹਾਰਕ ਬਿਮਾਰੀ ਹੈ ਜਿਸ ਦੀਆਂ ਅਲਾਮਤਾਂ ਪਰਿਵਾਰਕ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦੀਆਂ ਹਨ।
ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਸਾਲ ਦੇ ਥੀਮ ਨੂੰ ਧਿਆਨ ਵਿੱਚ ਰੱਖਦਿਆਂ ਅੰਤਰਰਾਸ਼ਟਰੀ ਤੇ ਸਥਾਨਕ ਸਮਾਜਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਿਜ਼ਡਮ ਵਰਲਡ ਪਬਲਿਕ ਸਕੂਲ, ਲਾਲ ਬਹਾਦੁਰ ਸ਼ਾਸਤਰੀ ਪਬਲਿਕ ਸਕੂਲ ਅਤੇ ਵਿਕਟੋਰੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਵਿੱਚ ਵੀ ਇਸ ਵਿਸ਼ੇ ’ਤੇ ਗਤੀਵਿਧੀਆਂ ਕਰਵਾਈਆਂ ਗਈਆਂ।