ਪੰਜਾਬੀ ਸਾਹਿਤ ਅਕਾਦਮੀ ਵੱਲੋਂ ‘ਸ਼ਬਦ ਅਤੇ ਸ਼ਹਾਦਤ’ ’ਤੇ ਸੈਮੀਨਾਰ 4 ਤੋਂ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪੰਜਾਬੀ ਲੇਖਕ ਸਭਾ, ਸਿਰਸਾ ਅਤੇ ਪੰਜਾਬੀ ਵਿਭਾਗ ਸਰਕਾਰੀ ਨੈਸ਼ਨਲ ਕਾਲਜ, ਸਿਰਸਾ ਦੇ ਸਹਿਯੋਗ ਨਾਲ 4-5 ਅਕਤੂਬਰ ਨੂੰ ਕਾਲਜ ਵਿੱਚ ਗੂਰੁ ਤੇਗ ਬਹਾਦਰ ਦੀ ਯਾਦ ਵਿੱਚ ‘ਸ਼ਬਦ ਅਤੇ ਸ਼ਹਾਦਤ’ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਉਦਘਾਟਨ ਡਾ. ਸਵਰਾਜਬੀਰ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਿਨੇਮੈਟੋਗ੍ਰਾਫਰ, ਨਿਰਦੇਸ਼ਕ ਮਨਮੋਹਨ ਸਿੰਘ ਸ਼ਾਮਿਲ ਹੋਣਗੇ। ਸਮਾਗਮ ਵਿੱਚ ਸੁਰਿੰਦਰ ਸਿੰਘ ਵੈਦਵਾਲਾ ਅਤੇ ਗੁਰਭੇਜ ਸਿੰਘ ਗੁਰਾਇਆ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚਣਗੇ। ਸੁਆਗਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਕਰਨਗੇ। ਸਮਾਗਮ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਦਾ ਮੁੱਖ ਭਾਸ਼ਣ ਹੋਵੇਗਾ। ਮਹਿਮਾਨਾ ਦਾ ਧੰਨਵਾਦ ਡਾ. ਪਾਲ ਕੌਰ ਕਰਨਗੇ।
ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ ਕਰਨਗੇ। ਜਿਸ ਵਿੱਚ ਜੁਆਇੰਟ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਹਰਿਆਣਾ ਡਾ. ਸੁਖਵਿੰਦਰ ਸਿੰਘ ਮੁੱਖ ਮਹਿਮਾਨ ਹੋਣਗੇ। ਤੀਸਰੇ ਸੈਸ਼ਨ ਦੀ ਪ੍ਰਧਾਨਗੀ ਸੁਵਰਨ ਸਿੰਘ ਵਿਰਕ ਕਰਨਗੇ, ਮੁੱਖ ਮਹਿਮਾਨ ਸਾਬਕਾ ਡੀਪੀਆਰਓ ਪ੍ਰੋ. ਬਲਦੇਵ ਸਿੰਘ ਬੱਲੀ ਅਤੇ ਵਿਸ਼ੇਸ਼ ਮਹਿਮਾਨ ਡਾ. ਬੂਟਾ ਸਿੰਘ ਵਿਰਕ ਅਤੇ ਡਾ. ਕੁਲਦੀਪ ਸਿੰਘ ਦੀਪ ਹੋਣਗੇ। ਚੌਥੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ, ਨਵਤੇਜ ਗੜ੍ਹਦੀਵਾਲਾ ਅਤੇ ਡਾ. ਹਰੀ ਸਿੰਘ ਜਾਚਕ ਕਰਨਗੇ।
5 ਅਕਤੂਬਰ ਵਾਲੇ ਦਿਨ ਪੰਜਵੇ ਸੈਸ਼ਨ ਦੀ ਪ੍ਰਧਾਨਗੀ ਡਾ. ਰਤਨ ਸਿੰਘ ਢਿੱਲੋਂ ਕਰਨਗੇ ਜਿਸ ਵਿੱਚ ਭਾਈ ਘਨ੍ਹਈਆ ਮਾਨਵ ਸੇਵਾ ਟਰੱਸਟ, ਸਿਰਸਾ ਦੇ ਮੁੱਖ ਸੇਵਾਦਾਰ ਡਾ. ਭਾਈ ਗੁਰਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ, ਪ੍ਰੋ. ਗੁਰਸਾਹਿਬ ਸਿੰਘ ਅਤੇ ਡਾ. ਕਰਨੈਲ ਚੰਦ ਵਿਸ਼ੇਸ਼ ਮਹਿਮਾਨ ਹੋਣਗੇ।