ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਨਮਤੀ ਸਕੂਲ ਵਿੱਚ ‘ਉੱਦਮਤਾ’ ਵਿਸ਼ੇ ’ਤੇ ਸੈਮੀਨਾਰ

ਅਧਿਆਪਕਾਂ ਨੂੰ ਵਿਸ਼ਾ ਲਾਗੂ ਕਰਨ ਬਾਰੇ ਸਿਖਲਾਈ ਦਿੱਤੀ
ਸਨਮਤੀ ਸਕੂਲ ਵਿਖੇ ਉੱਦਮਤਾ ਸਿਖਲਾਈ ਸੈਸ਼ਨ ਦੌਰਾਨ ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਨਾਲ ਅਧਿਆਪਕ। -ਫੋਟੋ: ਸ਼ੇਤਰਾ
Advertisement

ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੁਆਰਾ ਗਿਆਰ੍ਹਵੀਂ ਜਮਾਤ ਵਿੱਚ ਨਵੇਂ ਲਾਗੂ ਕੀਤੇ ਉੱਦਮਤਾ ਵਿਸ਼ੇ ਸਬੰਧੀ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਲਈ ਦੋ ਰੋਜ਼ਾ ਸੈਮੀਨਾਰ ਲਾਇਆ ਗਿਆ। ਇਸ ਮੌਕੇ ਵੱਖ-ਵੱਖ ਐਫੀਲਟਿਡ, ਐਸੋਏਟਿਡ ਅਤੇ ਆਦਰਸ਼ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਲਾਜ਼ਮੀ ਵਿਸ਼ੇ ‘ਉੱਦਮਤਾ’ ਨੂੰ ਲਾਗੂ ਕਰਨ ਅਤੇ ਪੜ੍ਹਾਉਣ ਸਬੰਧੀ ਸਿਖਲਾਈ ਦਿੱਤੀ ਗਈ। ਸੈਮੀਨਾਰ ਦੇ ਦੂਜੇ ਦਿਨ ਲੁਧਿਆਣਾ ਪੱਛਮੀ ਦੇ ਪ੍ਰਿੰਸੀਪਲ ਅਤੇ ਅਧਿਆਪਕ ਮੌਜੂਦ ਰਹੇ। ਇਸ ਮੌਕੇ ਸਨਮਤੀ ਸਕੂਲ ਦੇ ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਨੇ ਸੈਮੀਨਾਰ ਵਿੱਚ ਪਹੁੰਚੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ‘ਉੱਦਮਤਾ’ ਵਿਸ਼ਾ ਵਿਦਿਆਰਥੀਆਂ ਦੇ ਆਪਣੇ ਰੁਜ਼ਗਾਰ ਅਤੇ ਚੰਗੇ ਭਵਿੱਖ ਲਈ ਸਹਾਈ ਹੋਵੇਗਾ। ਇਸ ਮੌਕੇ ਟਰੇਨਰ ਸੁਮਨਪ੍ਰੀਤ ਕੌਰ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ ਸੋਹੀ ਅਤੇ ਅਮਨਦੀਪ ਕੌਰ ਨੇ ਅਧਿਆਪਕਾਂ ਨੂੰ ਨਵੇਂ ਵਿਸ਼ੇ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਸ਼ਾ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਬਣਾਉਣ ਲਈ ਵੱਖ-ਵੱਖ ਕਿੱਤਿਆਂ ਦੀ ਜਾਣਕਾਰੀ ਪ੍ਰਦਾਨ ਕਰੇਗਾ, ਉਥੇ ਵਿਦਿਆਰਥੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਸਵੈ ਨਿਰਭਰ ਬਣਾਉਣ ਲਈ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਵਿਦੇਸ਼ ਜਾਣ ਦੇ ਰੁਝਾਨ ਤੋਂ ਹਟ ਕੇ ਆਪਣਾ ਕੰਮ ਕਰਨ ਨੂੰ ਤਰਜੀਹ ਦੇਣਗੇ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਪਿੱਛੇ ਵੀ ਭੱਜਣਾ ਨਹੀਂ ਪਵੇਗਾ। ਇਸ ਮੌਕੇ ਕਾਮਰਸ ਲੈਕਚਰਾਰ ਸਨੀ ਪਾਸੀ, ਸਰਬਜੀਤ ਸਿੰਘ ਧਾਲੀਵਾਲ, ਬੇਅੰਤ ਸਿੰਘ, ਮੁਨੀਸ਼ ਕੁਮਾਰ, ਅੰਕਿਤਾ ਗੁਪਤਾ, ਰਿਸ਼ੂ ਬਾਂਸਲ, ਸ਼ੈਲੀ ਅਰੋੜਾ, ਰਮਨੀਕ ਕੌਰ, ਨਵਜੋਤ ਕੌਰ, ਨੇਹਾ ਰਾਣੀ, ਮੀਨਾਕਸ਼ੀ ਪਰਾਸ਼ਰ, ਮਹਿਕ ਜਗੋਤਾ, ਰਜਨੀ ਵਰਮਾ ਹਾਜ਼ਰ ਸਨ। 

Advertisement
Advertisement
Show comments