ਸਹਿਜਪਾਲ ਸਿੰਘ ਸਿਖਰਲੇ ਵਿਗਿਆਨੀਆਂ ਦੀ ਸੂਚੀ ’ਚ
ਇਥੋਂ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਫੈਕਲਟੀ ਮੈਂਬਰਾਂ ਨੇ ਪ੍ਰਸਿੱਧ ਅੰਤਰਰਾਸ਼ਟਰੀ ਪ੍ਰਕਾਸ਼ਕ ਐਲਸੇਵੀਅਰ ਦੁਆਰਾ ਪ੍ਰਕਾਸ਼ਿਤ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆ ਦੇ ਚੋਟੀ ਦੇ 2 ਫੀਸਦ ਵਿਗਿਆਨੀਆਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਸਨਮਾਨਿਤ ਫੈਕਲਟੀ ਮੈਂਬਰਾਂ ਵਿੱਚ ਜੀਐਨਡੀਈਸੀ ਦੇ ਪ੍ਰਿੰਸੀਪਲ...
Advertisement
ਇਥੋਂ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਫੈਕਲਟੀ ਮੈਂਬਰਾਂ ਨੇ ਪ੍ਰਸਿੱਧ ਅੰਤਰਰਾਸ਼ਟਰੀ ਪ੍ਰਕਾਸ਼ਕ ਐਲਸੇਵੀਅਰ ਦੁਆਰਾ ਪ੍ਰਕਾਸ਼ਿਤ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆ ਦੇ ਚੋਟੀ ਦੇ 2 ਫੀਸਦ ਵਿਗਿਆਨੀਆਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਸਨਮਾਨਿਤ ਫੈਕਲਟੀ ਮੈਂਬਰਾਂ ਵਿੱਚ ਜੀਐਨਡੀਈਸੀ ਦੇ ਪ੍ਰਿੰਸੀਪਲ ਪ੍ਰੋ. (ਡਾ.) ਸਹਿਜਪਾਲ ਸਿੰਘ, ਡਾ. ਰਮਨ ਕੁਮਾਰ ਸਹਿਗਲ, ਡਾ. ਸੀਤਾ ਰਾਣੀ ਅਤੇ ਡਾ. ਪੰਕਜ ਭਾਂਬਰੀ ਸ਼ਾਮਲ ਹਨ। ਇਹ ਉਪਲਬਧੀ ਨਾ ਸਿਰਫ ਨਾਮਣਾ ਖੱਟਣ ਵਾਲਿਆਂ ਦੇ ਸ਼ਾਨਦਾਰ ਖੋਜ ਯੋਗਦਾਨਾਂ ਨੂੰ ਉਜਾਗਰ ਕਰਦੀ ਹੈ ਬਲਕਿ ਜੀਐਨਡੀਈਸੀ ਦੇ ਰਿਸਰਚ,ਟੀਮ ਵਰਕ ,ਅਕਾਦਮਿਕ ਸਮਰਪਣ ਅਤੇ ਨਵੀਨਤਾ ਨਾਲ ਜੁੜੇ ਸੱਭਿਆਚਾਰ ਨੂੰ ਵੀ ਦਰਸਾਉਂਦੀ ਹੈ। ਕਾਲਜ ਪ੍ਰਬੰਧਨ, ਫੈਕਲਟੀ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਇਸ ਮਾਣਮੱਤੇ ਅਵਸਰ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਜੀਐਨਡੀਈਸੀ ਦੇ ਸਿੱਖਿਅਕ ਢਾਂਚੇ ਨੂੰ ਇਸੇ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਪ੍ਰਣ ਵੀ ਲਿਆ।
Advertisement
Advertisement