ਦਰਿਆ ’ਚ ਰੁੜ੍ਹੀ ਲੜਕੀ ਦੀ ਲਾਸ਼ ਦੀ ਭਾਲ ਜਾਰੀ
ਸਤਲੁਜ ਦਰਿਆ ਵਿਚ ਰੁੜ੍ਹੀ ਸਥਾਨਕ ਬਲੀਬੇਗ ਬਸਤੀ ਦੀ ਨਿਵਾਸੀ ਲੜਕੀ ਨਿਸ਼ਾ ਕੁਮਾਰੀ (16) ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਗੋਤਾਖੋਰਾਂ ਤੇ ਕਿਸ਼ਤੀਆਂ ਰਾਹੀਂ ਸਤਲੁਜ ਦਰਿਆ ਵਿੱਚ ਨਿਸ਼ਾ ਦੀ ਤਲਾਸ਼ ਕੀਤੀ ਜਾ ਰਹੀ ਹੈ।...
Advertisement
ਸਤਲੁਜ ਦਰਿਆ ਵਿਚ ਰੁੜ੍ਹੀ ਸਥਾਨਕ ਬਲੀਬੇਗ ਬਸਤੀ ਦੀ ਨਿਵਾਸੀ ਲੜਕੀ ਨਿਸ਼ਾ ਕੁਮਾਰੀ (16) ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਗੋਤਾਖੋਰਾਂ ਤੇ ਕਿਸ਼ਤੀਆਂ ਰਾਹੀਂ ਸਤਲੁਜ ਦਰਿਆ ਵਿੱਚ ਨਿਸ਼ਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਰਿਵਾਰ ਮੁਤਾਬਕ ਬੀਤੀ 7 ਜੁਲਾਈ ਨੂੰ ਨਿਸ਼ਾ ਹੋਰਨਾਂ ਮਜ਼ਦੂਰਾਂ ਨਾਲ ਸਤਲੁਜ ਦਰਿਆ ਨੇੜ੍ਹੇ ਪਿੰਡ ਦੋਪਾਣਾ ਵਿੱਚ ਖੇਤਾਂ ਵਿੱਚ ਕੰਮ ਕਰਨ ਗਈ ਸੀ। ਨਿਸ਼ਾ ਝੋਨੇ ਦੇ ਖੇਤਾਂ ਵਿੱਚ ਮਜ਼ਦੂਰੀ ਕਰ ਰਹੀ ਸੀ ਕਿ ਗਰਮੀ ਜਿਆਦਾ ਹੋਣ ਕਾਰਨ ਉਹ ਆਪਣੀਆਂ ਹੋਰਨਾਂ ਸਹੇਲੀਆਂ ਨਾਲ ਨੇੜ੍ਹੇ ਵਗਦੇ ਦਰਿਆ ਵਿੱਚ ਨਹਾਉਣ ਲਈ ਚਲੀ ਗਈ। ਉਸ ਦੀਆਂ ਸਹੇਲੀਆਂ ਨੇ ਦੱਸਿਆ ਕਿ ਜਦੋਂ ਉਹ ਪਾਣੀ ਵਿੱਚ ਉਤਰੀ ਤਾਂ ਅਚਾਨਕ ਉਸਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਪਾਣੀ ਦੇ ਤੇਜ਼ ਵਿਚ ਰੁੜ੍ਹ ਗਈ। ਇਸ ਵੇਲੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਪਰਿਵਾਰ ਨੇ ਹਾਦਸੇ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
Advertisement
Advertisement