ਸਕੂਲ ਪ੍ਰਿੰਸੀਪਲ ਦਾ ‘ਬੈਸਟ ਪ੍ਰਿੰਸੀਪਲ ਐਵਾਰਡ’ ਨਾਲ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਮਲੌਦ, 7 ਜੁਲਾਈ
ਭਾਰਤ ਦੇ ਵਿੱਦਿਅਕ ਖੇਤਰ ਵਿੱਚ ਉੱਤਮਤਾ ਅਤੇ ਕੁਸ਼ਲਤਾ ਨੂੰ ਵਧਾਉਣ ਹਿੱਤ ਸਥਾਪਤ ਈਯੂ ਸੰਸਥਾ ਵੱਲੋਂ ਚੰਡੀਗੜ ਪਾਰਕ ਪਲਾਜ਼ਾ ਵਿੱਚ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਦੇਸ਼ ਦੇ ਚੋਣਵੇਂ ਸਕੂਲਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ। ਸਕੂਲ ਮੁਖੀਆਂ ਦੀ ਵਧੀਆ ਕਾਰਗੁਜ਼ਾਰੀ ਦੇ ਮੱਦੇਨਜ਼ਰ ‘ਐਜੂਕੇਸ਼ਨਲ ਐਕਸੇਲੈਂਸ ਕਾਨਕਲੇਵ’ ਐਵਾਰਡ ਦਿੱਤੇ ਗਏ। ਇਸ ਸਮਾਗਮ ਵਿੱਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਪ੍ਰਿੰਸੀਪਲ ਨਵੀਨ ਬਾਂਸਲ ਨੂੰ ਰਵਿੰਦਰ ਨਾਥ ਟੈਗੋਰ ਨੈਸ਼ਨਲ ਪ੍ਰਿੰਸੀਪਲ ਐਵਾਰਡ’ ਨਾਲ ਸਨਮਾਨਿਆ ਗਿਆ। ਇਹ ਸੰਸਥਾ ਭਾਰਤ ਪੱਧਰ ਦੇ ਵਿੱਦਿਅਕ ਉੱਤਮਤਾ ਨੂੰ ਸਮਰਪਿਤ ਉਨ੍ਹਾਂ ਸਕੂਲ ਮੁਖੀਆਂ ਦਾ ਸਨਮਾਨਿਤ ਕਰਦੀ ਹੈ, ਜੋ ਬਦਲਦੇ ਹਾਲਾਤ ਅਨੁਸਾਰ ਆਪਣੇ ਸਕੂਲਾਂ ਦੇ ਵਿੱਦਿਅਕ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਅਤੇ ਸੀਬੀਐੱਸਈ ਵੱਲੋਂ ਲਗਾਤਾਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਨੂੰ ਪੂਰਨ ਯੋਗਤਾ ਨਾਲ ਲਾਗੂ ਕਰਦੇ ਹਨ। ਪ੍ਰਿੰਸੀਪਲ ਨਵੀਨ ਬਾਂਸਲ ਦੀ ਇਸ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਪੰਧੇਰ, ਪ੍ਰਦੀਪ ਸੇਠੀ ਸਮੂਹ ਸਟਾਫ ਮੈਬਰਾਂ ਅਤੇ ਵਿਦਿਆਰਥੀਆਂ ਨੇ ਵਧਾਈ ਦਿੱਤੀ।