ਸੜਕ ਸੁਰੱਖਿਆ ਸਮਾਗਮ ’ਚ ਸਕੂਲ ਪ੍ਰਿੰਸੀਪਲ ਤੇ ਅਧਿਆਪਕ ਸ਼ਾਮਲ
ਹੌਂਡਾ ਮੋਟਰਸਾਈਕਲ ਤੇ ਸਕੂਟਰ ਵੱਲੋਂ ਸੜਕ ਸੁਰੱਖਿਆ ਸਮਾਗਮ ਕਰਾਇਆ ਗਿਆ ਜਿਸ ਵਿੱਚ 200 ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਡਿੰਪਲ ਮਦਾਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਸਿੱਖਿਆ ਰਵਿੰਦਰ ਕੌਰ ਅਤੇ ਓਪਰੇਟਿੰਗ ਅਫਸਰ ਕਾਰਪੋਰੇਟ ਮਾਮਲੇ ਹੌਂਡਾ ਦੇ ਪ੍ਰਤੀਨਿਧ ਪ੍ਰਭੂ ਨਾਗਰਾਜ ਵੀ ਹਾਜ਼ਰ ਸਨ।
ਜਾਗਰੂਕਤਾ ਸੈਸ਼ਨ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਦੀ ਸੋਚ ਬਦਲਾਅ ਜਾਗਰੂਕਤਾ ਮਾਡਿਊਲ ਨਾਲ ਜਾਣੂ ਕਰਵਾਇਆ ਗਿਆ, ਜੋ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਸੁਰੱਖਿਅਤ ਸੜਕ ਆਦਤਾਂ ਪੈਦਾ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦੇ ਹਨ। ਇਸ ਪ੍ਰੋਗਰਾਮ ਨੇ ਸਕੂਲ ਮੁੱਖੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਨ੍ਹਾਂ ਮਾਡਿਊਲਾਂ ਨੂੰ ਆਪਣੀ ਪਾਠ ਪ੍ਰਣਾਲੀ ਵਿੱਚ ਸ਼ਾਮਲ ਕਰਕੇ ਸੜਕ ਸੁਰੱਖਿਆ ਦਾ ਸੁਨੇਹਾ ਵਿਦਿਆਰਥੀਆਂ ਤੱਕ ਪਹੁੰਚਾਉਣ। ਸਕੂਲਾਂ ਨੂੰ ਇਹ ਸਹੂਲਤ ਵੀ ਹੋਵੇਗੀ ਕਿ ਉਹ ਸੈਸ਼ਨਾਂ ਨੂੰ ਸਿੱਧਾ ਪ੍ਰਸਾਰਿਤ ਕਰ ਸਕਣ ਜਾਂ ਡਾਊਨਲੋਡ ਕਰਕੇ ਵਰਤ ਸਕਣ। ਇਹ ਮਾਡਿਊਲ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹਨ ਤਾਂ ਜੋ ਹਰ ਸਕੂਲ ਆਪਣੀ ਸਹੂਲਤ ਅਨੁਸਾਰ ਇਸ ਦੀ ਵਰਤੋਂ ਕਰ ਸਕੇ। ਇੱਥੇ ਜ਼ਿਕਰਯੋਗ ਹੈ ਕਿ ਹੌਂਡਾ ਮੋਟਰਸਾਈਕਲ ਤੇ ਸਕੂਟਰ ਭਾਰਤ ਨੇ ਦੇਸ਼ ਭਰ ਵਿੱਚ 14 ਸੜਕ ਸੁਰੱਖਿਆ ਸਮਾਗਮ ਸਫ਼ਲਤਾਪੂਰਵਕ ਕਰਵਾਏ ਹਨ, ਜਿਨ੍ਹਾਂ ਰਾਹੀਂ 1700 ਤੋਂ ਵੱਧ ਸਕੂਲਾਂ ਦੇ 6 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਹੈ।