ਰਾਮ ਲੀਲ੍ਹਾ ਮੰਚਨ ’ਚ ਭਰਤ ਮਿਲਾਪ ਦੇ ਦ੍ਰਿਸ਼ ਦਿਖਾਏ
ਇਥੋਂ ਦੇ ਦੁਸ਼ਹਿਰਾ ਮੈਦਾਨ ਵਿਚ ਸਰਵਹਿਤਕਾਰੀ ਸਭਾ ਰਾਮਲੀਲ੍ਹਾ ਕਮੇਟੀ ਵੱਲੋਂ ਕਰਵਾਏ ਜਾ ਰਹੇ ਰਾਮਲੀਲ੍ਹਾ ਮੰਚਨ ਦੀ 6ਵੀਂ ਰਾਤ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਜੇ ਪੀ ਸਿੰਘ ਮੱਕੜ ਅਤੇ ਡਾ. ਸੁਨੀਲ ਦੱਤ ਪੁੱਜੇ। ਰਾਤ ਮੰਚਨ ਦੌਰਾਨ ਖੇਵਟ ਰਾਜ...
Advertisement
ਇਥੋਂ ਦੇ ਦੁਸ਼ਹਿਰਾ ਮੈਦਾਨ ਵਿਚ ਸਰਵਹਿਤਕਾਰੀ ਸਭਾ ਰਾਮਲੀਲ੍ਹਾ ਕਮੇਟੀ ਵੱਲੋਂ ਕਰਵਾਏ ਜਾ ਰਹੇ ਰਾਮਲੀਲ੍ਹਾ ਮੰਚਨ ਦੀ 6ਵੀਂ ਰਾਤ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਜੇ ਪੀ ਸਿੰਘ ਮੱਕੜ ਅਤੇ ਡਾ. ਸੁਨੀਲ ਦੱਤ ਪੁੱਜੇ। ਰਾਤ ਮੰਚਨ ਦੌਰਾਨ ਖੇਵਟ ਰਾਜ ਦਾ ਦ੍ਰਿਸ਼ ਦਿਖਾਇਆ ਗਿਆ ਜਿਸ ਵਿਚ ਖੇਵਟ ਰਾਜ ਵੱਲੋਂ ਭਗਵਾਨ ਸ੍ਰੀ ਰਾਮ, ਲਛਮਣ ਅਤੇ ਸੀਤਾ ਜੀ ਨੂੰ ਗੰਗਾ ਪਾਰ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਭਰਤ ਅਤੇ ਭਗਵਾਨ ਰਾਮ ਦੇ ਮਿਲਾਪ ਦੇ ਦ੍ਰਿਸ਼ ਵੀ ਦਿਖਾਏ ਗਏ। ਪ੍ਰਬੰਧਕਾਂ ਨੇ ਮਹਿਮਾਨਾਂ ਦਾ ਸਨਾਮਾਨ ਕੀਤਾ। ਇਸ ਮੌਕੇ ਪ੍ਰਧਾਨ ਮੰਦਿਰ ਕਮੇਟੀ ਦੇ ਪ੍ਰਧਾਨ ਵਿਜੇ ਜੈਨ, ਆੜ੍ਹਤੀ ਜਤਿਨ ਚੁਰਾਇਆ, ਸੰਜੇ ਜੈਨ, ਵਿਨੋਦ ਸਿੰਗਲਾ, ਚੇਤਨ ਚੁਰਾਇਆ, ਸੰਜੀਵ ਨਾਗਪਾਲ ਵੀ ਮੌਜੂਦ ਸਨ। ਸਰਵਹਿਤਕਾਰੀ ਸਭਾ ਦੇ ਪ੍ਰਬੰਧਕਾਂ ਵਿੱਚ ਚੇਅਰਮੈਨ ਮੋਹਿਤ ਕੁੰਦਰਾ, ਪ੍ਰਧਾਨ ਅਸ਼ੋਕ ਸੂਦ, ਸਾਬਕਾ ਪ੍ਰਧਾਨ ਡੀ.ਡੀ. ਵਰਮਾ, ਕ੍ਰਿਸ਼ਨ ਲਾਲ ਸਚਦੇਵਾ, ਸੰਨੀ ਸੂਦ, ਕ੍ਰਿਸ਼ਨ ਲਾਲ ਚੋਪੜਾ ਆਦਿ ਵੀ ਮੌਜੂਦ ਸਨ।
Advertisement
Advertisement