ਐੱਸਸੀਡੀ ਕਾਲਜ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਲਈਆਂ
ਐੱਸਸੀਡੀ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਐੱਮਏ ਅੰਗਰੇਜ਼ੀ ਸਮੈਸਟਰ-2 ਅਤੇ ਸਮੈਸਟਰ ਚਾਰ ਵਿੱਚ ਚੰਗੇ ਅੰਕਾਂ ਨਾਲ ’ਵਰਸਿਟੀ ਵਿੱਚੋਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਐੱਮਏ ਅੰਗਰੇਜ਼ੀ-ਦੂਜਾ ਸਮੈਸਟਰ ਵਿੱਚੋਂ ਕਾਲਜ ਦੀ ਹਰਨੀਤ ਕੌਰ ਨੇ 75.5 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਤੀਜਾ ਅਤੇ ਕਾਲਜ ਵਿੱਚੋਂ ਪਹਿਲਾ, ਵਨੀਤਾ ਜੈਨ ਨੇ 72 ਫੀਸਦੀ ਅਤੇ ਪ੍ਰਣਵ ਸੂਦ ਨੇ 69.5 ਫੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਤਿਨ ਆਨੰਦ ਨ 70.56 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਤੀਜਾ ਸਥਾਨ, ਹਰਜੋਤ ਸਿੰਘ ਨੇ 69.93 ਫੀਸਦੀ ਨਾਲ ’ਵਰਸਿਟੀ ਵਿੱਚੋਂ ਛੇਵਾਂ ਸਥਾਨ ਅਤੇ ਕਾਲਜ ਵਿੱਚੋਂ ਦੂਜਾ ਜਦਕਿ ਅੰਕਿਤਾ ਸਿੰਘ ਨੇ 68.27 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਦਾ ਮਠਿਆਈ ਨਾਲ ਮੂੰਹ ਵੀ ਮਿੱਠਾ ਕਰਵਾਇਆ ਗਿਆ।