ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੌਂਦ ਨੇ ਸੀਵਰੇਜ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ

1.13 ਕਰੋਡ਼ ਦੀ ਲਾਗਤ ਵਾਲਾ ਕੰਮ ਚਾਰ ਮਹੀਨੇ ’ਚ ਨੇਪਰੇ ਚਡ਼੍ਹਨ ਦਾ ਦਾਅਵਾ ਕੀਤਾ
ਬੱਚਿਆਂ ਤੋਂ ਸੀਵਰੇਜ ਦੀ ਪਾਈਪਲਾਈਨ ਪਾਉਣ ਦਾ ਉਦਘਾਟਨ ਕਰਵਾਉਂਦੇ ਹੋਏ ਤਰੁਨਪ੍ਰੀਤ ਸਿੰਘ ਸੌਂਦ।
Advertisement
ਸੀਵਰੇਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਥੋਂ ਦੇ ਗ੍ਰੀਨਲੈਂਡ ਹੋਟਲ ਤੋਂ ਨਿਰੰਕਾਰੀ ਭਵਨ ਤੱਕ 1.13 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 1 ਕਿਲੋਮੀਟਰ ਦੀ ਲੰਬਾਈ ਵਾਲੀ ਸੀਵਰੇਜ ਦੀ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਕੋਈ ਨਿਕਾਸੀ ਨਾ ਹੋਣ ਕਰਕੇ ਵੱਡੀ ਸਮੱਸਿਆ ਸੀ ਜਿਸ ਦਾ ਹੱਲ ਇਸ ਪਾਈਪਲਾਈਨ ਪਾਉਣ ਨਾਲ ਹੋ ਜਾਵੇਗਾ। ਇਸ ਸੀਵਰੇਜ ਪਾਈਪਲਾਈਨ ਦਾ ਲਾਭ ਇਲਾਕੇ ਵਿੱਚ ਰਹਿਣ ਵਾਲੇ ਵਸਨੀਕਾਂ ਅਤੇ ਇੱਥੇ ਸਥਿਤ ਦੋ ਧਾਰਮਿਕ ਸਥਾਨਾਂ ਰਾਮਗੜ੍ਹੀਆ ਭਵਨ ਅਤੇ ਨਿਰੰਕਾਰੀ ਭਵਨ ਨੂੰ ਹੋਵੇਗਾ। ਇਹ ਕੰਮ 4 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ, ਜਿਸ ਦੇ ਫੰਡ ਨਗਰ ਕੌਂਸਲ ਖੰਨਾ ਵੱਲੋਂ ਮੁਹੱਈਆ ਕਰਵਾਏ ਜਾ ਚੁੱਕੇ ਹਨ। ਸੌਂਦ ਨੇ ਕਿਹਾ ਕਿ ਹਲਕਾ ਖੰਨਾ ਵਿੱਚ ਵਿਕਾਸ ਕਾਰਜਾਂ ਦੇ ਬਹੁਤ ਸਾਰੇ ਪ੍ਰਾਜੈਕਟ ਮੁਕੰਮਲ ਹੋਣ ਜਾ ਰਹੇ ਹਨ ਅਤੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਖਾਸ ਤੌਰ ’ਤੇ ਸੜਕਾਂ ਅਤੇ ਸੀਵਰੇਜ ਦੇ ਕੰਮ ਆਉਣ ਵਾਲੇ 6 ਮਹੀਨਿਆਂ ਵਿੱਚ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਤਹਿਤ ਵਿਕਾਸ ਕਾਰਜਾਂ ਲਈ ਖੁੱਲ੍ਹਕੇ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਭੁਪਿੰਦਰ ਸਿੰਘ ਸੌਂਦ, ਪੁਸ਼ਕਰਰਾਜ ਸਿੰਘ ਰੂਪਰਾਏ, ਵਾਟਰ ਸਪਲਾਈ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਬਲਰਾਜ ਸਿੰਘ ਗਿੱਲ, ਐੱਸ ਡੀ ਓ ਅਮ੍ਰਿਤਪਾਲ ਕੌਰ, ਜੇ ਈ ਰਮਨਦੀਪ ਸਿੰਘ, ਕਾਰਜਸਾਧਕ ਅਫਸਰ ਨਗਰ ਕੌਂਸਲ ਖੰਨਾ ਚਰਨਜੀਤ ਸਿੰਘ, ਕੌਂਸਲਰ ਪਰਮਪ੍ਰੀਤ ਸਿੰਘ ਪੌਪੀ, ਸਰਵਦੀਪ ਸਿੰਘ ਕਾਲੀਰਾਓ, ਸੁਨੀਲ ਕੁਮਾਰ ਨੀਟਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕੁਲਵੰਤ ਸਿੰਘ ਮਹਿਮੀ, ਹਰਜੀਤ ਸਿੰਘ ਭਾਟੀਆ, ਹਰਜੀਤ ਸਿੰਘ ਸੋਹਲ, ਵਰਿੰਦਰ ਸਿੰਘ ਦਹੇਲੇ, ਬਲਦੇਵ ਸਿੰਘ ਮਠਾੜੂ, ਮਨਜੀਤ ਸਿੰਘ ਧੰਜਲ, ਹਰਜੀਤ ਸਿੰਘ ਖਰੇ, ਅਜੀਤ ਸਿੰਘ ਰੂਪਰਾਏ, ਮਨੂ ਮਨੋਚਾ, ਵਿੱਕੀ ਮਸ਼ਾਲ, ਗੌਰਵ ਮੌਦਗਿੱਲ, ਕਰਮਜੀਤ ਸਿਫਤੀ, ਅਮਿਤ ਮਿੱਤਲ, ਸੰਦੀਪ ਕੌਰ, ਬਲਰਾਮ ਬਾਲੂ, ਅਮਰਿੰਦਰ ਚਾਹਲ, ਅਵਤਾਰ ਮਾਨ, ਗੁਰਜੀਤ ਸਿੰਘ ਗਿੱਲ, ਗੁਰਵਿੰਦਰ ਗੋਰਾ, ਰਾਜਪਾਲ ਕੌਰ, ਹਵਾ ਸਿੰਘ, ਰਾਜਿੰਦਰ ਸਿੰਘ ਸਲੈਚ, ਗੁਰਮੁੱਖ ਸਿੰਘ ਭੰਬਰਾਂ ਆਦਿ ਹਾਜ਼ਰ ਸਨ।

 

Advertisement

 

Advertisement
Show comments