ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਨਾਨਕ ਦੇਵ ਪਾਰਕ ਵਿੱਚ ਬੂਟੇ ਲਾਏ

ਭਾਜਪਾ ਵੱਲੋਂ ਵਾਤਾਵਰਨ ਨੂੰ ਸੁਖਦ ਅਤੇ ਸਵੱਛ ਬਣਾਉਣ ਲਈ ‘ਇਕ ਪੇੜ ਮਾਂ ਦੇ ਨਾਂ’ ਮੁਹਿੰਮ ਤਹਿਤ 50 ਦੇ ਕਰੀਬ ਛਾਂਦਾਰ ਬੂਟੇ ਗੁਰੂ ਨਾਨਕ ਦੇਵ ਪਾਰਕ ਵਿੱਚ ਲਗਾਏ ਗਏ। ਇਸ ਮੌਕੇ ਭਾਜਪਾ ਆਗੂ ਮਨੋਜ ਤਿਵਾੜੀ ਦੱਸਿਆ ਕਿ ਇਹ ਪੇੜ ਮਾਂ ਦੇ...
Advertisement

ਭਾਜਪਾ ਵੱਲੋਂ ਵਾਤਾਵਰਨ ਨੂੰ ਸੁਖਦ ਅਤੇ ਸਵੱਛ ਬਣਾਉਣ ਲਈ ‘ਇਕ ਪੇੜ ਮਾਂ ਦੇ ਨਾਂ’ ਮੁਹਿੰਮ ਤਹਿਤ 50 ਦੇ ਕਰੀਬ ਛਾਂਦਾਰ ਬੂਟੇ ਗੁਰੂ ਨਾਨਕ ਦੇਵ ਪਾਰਕ ਵਿੱਚ ਲਗਾਏ ਗਏ। ਇਸ ਮੌਕੇ ਭਾਜਪਾ ਆਗੂ ਮਨੋਜ ਤਿਵਾੜੀ ਦੱਸਿਆ ਕਿ ਇਹ ਪੇੜ ਮਾਂ ਦੇ ਨਾਂ ਇਕ ਉਪਰਾਲਾ ਹੈ ਜੋ ਸਾਡੀ ਜਨਮ ਭੂਮੀ ਅਤੇ ਕੁਦਰਤ ਦੇ ਪ੍ਰਤੀ ਸਾਡੇ ਸਨਮਾਨ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਮਾਂ ਅਤੇ ਕੁਦਰਤ ਦੋਵੇਂ ਹੀ ਜੀਵਨ ਦਾ ਮੂਲ ਅਧਾਰ ਹਨ ਇਸ ਪਹਿਲ ਦੇ ਮਾਧਿਅਮ ਰਾਹੀਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਾਂ। ਆਪਣੀ ਮਾਂ ਦੀ ਅਭੁੱਲ ਯਾਦ ਲਈ ਸਾਨੂੰ ਹਰ ਇਕ ਨੂੰ ਇਕ ਪੇੜ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਬਲਜਿੰਦਰ ਮਝੈਲ ਨੇ ਵੀ ਆਪਣੀ ਮਾਂ ਦੀ ਯਾਦ ਵਿੱਚ 10 ਬੂਟੇ ਲਗਾਏ। ਉਪਰੋਕਤ ਤੋਂ ਇਲਾਵਾ ਸਾਰੇ ਭਾਜਪਾ ਆਗੂ ਡਾ. ਅਸ਼ੋਕ ਸ਼ਰਮਾ, ਅਜੀਤ ਗੁਪਤਾ, ਰਣਜੀਤ ਸਿੰਘ ਗਹਿਲੇਵਾਲ, ਸੰਦੀਪ ਤਿਵਾੜੀ, ਅੰਬਰੇਸ਼ ਵਰਮਾ, ਸਜੀਵ ਕਪੂਰ, ਵਿਸ਼ਾਲ ਤਿਵਾੜੀ, ਪਵਨ ਮਾਨ ਅਤੇ ਪਰਸ਼ਾਤ ਮਝੈਲ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement