ਸਨਮਤੀ ਵਿਮਲ ਜੈਨ ਸਕੂਲ ਦੇ ਖਿਡਾਰੀਆਂ ਜ਼ਿਲ੍ਹਾ ਟੀਮ ਲਈ ਚੋਣ
ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਕ੍ਰਿਕਟ ਟੀਮ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਆਧਾਰ ’ਤੇ ਇਸ ਸਕੂਲ ਦੀ ਅੰਡਰ-19 ਅਤੇ ਅੰਡਰ-17 ਟੀਮ ਦੇ ਕੁਝ ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਟੀਮ ਲਈ ਹੋਈ ਹੈ। ਸਕੂਲ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 69ਵੀਆਂ ਜ਼ੋਨ ਪਧਰੀ ਖੇਡਾਂ ਦੇ ਕ੍ਰਿਕਟ ਮੁਕਾਬਲੇ ਸਰਕਾਰੀ ਸਕੂਲ ਰਾਮਗੜ੍ਹ ਭੁੱਲਰ ਵਿੱਚ ਹੋਏ। ਇਸ ਵਿੱਚ ਸਨਮਤੀ ਸਕੂਲ ਦੀ ਕ੍ਰਿਕਟ ਟੀਮ ਅੰਡਰ-19 ਅਤੇ ਅੰਡਰ-17 ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵੇਂ ਟੀਮਾਂ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ’ਤੇ ਰਹੀਆਂ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਅੰਡਰ-19 ਟੀਮ ਦੇ ਖਿਡਾਰੀ ਚਿਰਾਗ, ਰਾਜਵੀਰ, ਅਨੁਰੂਧ, ਦਕਸ਼ ਮੱਕੜ ਤੇ ਮਨਦੀਪ ਸਿੰਘ ਅਤੇ ਅੰਡਰ-17 ਦੀ ਟੀਮ ਦੇ ਆਜ਼ਮ, ਸਾਹਿਬ ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਖੇਡਾਂ ਲਈ ਕੀਤੀ ਗਈ ਹੈ। ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਖੁਰਾਣਾ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਨਿੱਘਾ ਸਵਾਗਤ ਕੀਤਾ ਅਤੇ ਖਿਡਾਰੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਸਮੇਂ ਡੀਪੀਈ ਇੰਦਰਜੀਤ ਸਿੰਘ, ਕੁਲਵਿੰਦਰ ਕੌਰ, ਬਬੀਤਾ ਕੁਮਾਰੀ ਤੋਂ ਇਲਾਵਾ ਕਲਰਕ ਵਿਨੋਦ ਕੁਮਾਰ ਤੇ ਸਟਾਫ਼ ਹਾਜ਼ਰ ਸੀ।