ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ’ਚ ਸਨਮਤੀ ਸਕੂਲ ਨੂੰ ਸੋਨ ਤਗ਼ਮੇ
ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਖਿਡਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ ਗਰਮ ਰੁੱਤ ਦੀਆਂ 69ਵੀਆਂ ਜ਼ਿਲ੍ਹਾ ਪਧਰੀ ਖੇਡਾਂ ਵਿੱਚ ਕਿੱਕ ਬਾਕਸਿੰਗ ਵਿੱਚ ਚੈਂਪੀਅਨ ਬਣੇ ਹਨ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਅੰਡਰ-19 ਦੇ...
Advertisement
ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਖਿਡਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ ਗਰਮ ਰੁੱਤ ਦੀਆਂ 69ਵੀਆਂ ਜ਼ਿਲ੍ਹਾ ਪਧਰੀ ਖੇਡਾਂ ਵਿੱਚ ਕਿੱਕ ਬਾਕਸਿੰਗ ਵਿੱਚ ਚੈਂਪੀਅਨ ਬਣੇ ਹਨ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਅੰਡਰ-19 ਦੇ ਤਰੂਨਪ੍ਰੀਤ ਸਿੰਘ 55 ਕਿਲੋਗ੍ਰਾਮ ਤੇ ਕਪਿਲ 60 ਕਿਲੋਗ੍ਰਾਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਝੌਲੀ ਸੋਨ ਤਗ਼ਮੇ ਪਾਏ ਹਨ। ਇਨ੍ਹਾਂ ਖਿਡਾਰੀਆਂ ਨੇ ਅੰਤਰ-ਰਾਜ ਪੱਧਰੀ ਖੇਡਾਂ ਵਿੱਚ ਆਪਣਾ ਥਾਂ ਪੱਕਾ ਕਰ ਲਿਆ ਹੈ। ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਜਿੱਤ ਦਾ ਸਿਹਰਾ ਸਕੂਲ ਦੇ ਡੀਪੀਈ ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਅਤੇ ਬਬੀਤਾ ਕੁਮਾਰੀ ਦੇ ਸਿਰ ਬੰਨ੍ਹਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ ਅਤੇ ਸੈਕਟਰੀ ਮਹਾਵੀਰ ਜੈਨ ਨੇ ਵਿਦਿਆਰਥਆਂ ਦੀ ਹੌਸਲਾ ਅਫਜ਼ਾਈ ਕਰਨ ਸਮੇਂ ਖਿਡਾਰੀਆਂ ਦਾ ਮੂੰਹ ਮਿੱਠਾ ਕਰਵਾਇਆ।
Advertisement
Advertisement