ਕਰਨਜੋਤ ਸਿੰਘ ਦੇ ਜਜ਼ਬੇ ਨੂੰ ਸਲਾਮ
ਇਲਾਕੇ ਵਿਚ ਸਤਲੁਜ ਦਰਿਆ 2 ਥਾਵਾਂ ’ਤੇ ਧੁੱਸੀ ਬੰਨ੍ਹ ਨੂੰ ਖੋਰਾ ਲਗਾ ਰਿਹਾ ਹੈ ਅਤੇ ਇੱਥੇ ਹਜ਼ਾਰਾਂ ਹੀ ਗਿਣਤੀ ਵਿਚ ਲੋਕ ਰੋਜ਼ਾਨਾ ਇਸ ਬੰਨ੍ਹ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਪਿੰਡ ਧੁੱਲੇਵਾਲ ਦਾ ਵਾਸੀ ਤੇ ਅਪਾਹਿਜ ਨੌਜਵਾਨ ਕਰਨਜੋਤ ਸਿੰਘ ਦੇ ਜਜ਼ਬੇ ਨੂੰ ਲੋਕ ਸਲਾਮ ਕਰ ਰਹੇ ਹਨ ਕਿ ਇਹ ਨੌਜਵਾਨ ਜਿਸ ਦੀਆਂ ਲੱਤਾਂ ਬਿਲਕੁਲ ਵੀ ਕੰਮ ਨਹੀਂ ਕਰਦੀਆਂ ਉਹ ਫਿਰ ਵੀ ਆਪਣੇ ਪਿੰਡ ਨੂੰ ਹੜ੍ਹ ਤੋਂ ਬਚਾਉਣ ਲਈ ਬੈਠ ਕੇ ਥੈਲਿਆਂ ਵਿਚ ਮਿੱਟੀ ਭਰ ਕੇ ਆਪਣਾ ਯੋਗਦਾਨ ਪਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਇਹ ਨੌਜਵਾਨ ਪਿਛਲੇ 10 ਦਿਨਾਂ ਤੋਂ ਲਗਾਤਾਰ ਰੋਜ਼ਾਨਾ ਸਵੇਰੇ ਆ ਜਾਂਦਾ ਹੈ ਅਤੇ ਸ਼ਾਮ ਤੱਕ ਬਾਕੀ ਪਿੰਡਾਂ ਦੇ ਲੋਕਾਂ ਨਾਲ ਦਰਿਆ ਕਿਨਾਰੇ ਧੁੱਸੀ ਬੰਨ੍ਹ ’ਤੇ ਬੋਰੀਆਂ ਭਰਨ ਦਾ ਕੰਮ ਕਰਦਾ ਹੈ। ਗਿਆਰ੍ਹਵੀਂ ਕਲਾਸ ਦਾ ਵਿਦਿਆਰਥੀ 20 ਸਾਲਾਂ ਨੌਜਵਾਨ ਕਰਨਜੋਤ ਪੂਰੀ ਤਰ੍ਹਾਂ ਬੋਲ ਵੀ ਨਹੀਂ ਪਾਉਂਦਾ ਪਰ ਉਸ ਅੰਦਰ ਜਜ਼ਬਾ ਹੈ ਕਿ ਉਹ ਵੀ ਆਪਣੇ ਪਿੰਡ ਵਾਸੀਆਂ ਵਾਂਗ ਹੜ੍ਹਾਂ ਤੋਂ ਬਚਾਅ ਲਈ ਧੁੱਸੀ ਬੰਨ੍ਹ ਮਜ਼ਬੂਤ ਕਰੇ ਤਾਂ ਜੋ ਉਸ ਦਾ ਆਪਣਾ ਘਰ ਤੇ ਪਿੰਡ ਦੋਵੇਂ ਹੀ ਬਚ ਸਕਣ।