ਸੈਂਟੀਨਲ ਸਕੂਲ ਵਿੱਚ ਸਲਾਦ ਬਣਾਉਣ ਮੁਕਾਬਲਾ
ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਵਿੱਚ ਇੰਟਰ-ਹਾਊਸ ਸਲਾਦ ਮੇਕਿੰਗ ਮੁਕਾਬਲਾ ਇਟਾਲੀਅਨ ਸਟਾਈਲ ਵਿੱਚ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਛੇਵੀ ਤੋਂ ਅੱਠਵੀ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਹਾਊਸਾਂ ਵਜੋਂ ਹਿੱਸਾ ਲਿਆ। ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਸਿਹਤਮੰਦ ਖੁਰਾਕ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਸੀ। ਡਾ. ਪੂਨਮ ਸ਼ਰਮਾ ਨੇ ਮੁਕਾਬਲੇ ਦੀ ਸ਼ੁਰੂਆਤ ਕਰਦਿਆ ਕਿਹਾ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸਿਹਤਮੰਦ ਭੋਜਨ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਟਾਲੀਅਨ ਸਲਾਦ ਬਾਰੇ ਵੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਤਾਜ਼ੀ ਸਬਜ਼ੀਆਂ, ਚੀਜ਼, ਆਲਿਵ ਆਇਲ ਅਤੇ ਕਰੀਮ ਵਰਤ ਕੇ ਸਲਾਦ ਨੂੰ ਤਿਆਰ ਕੀਤਾ, ਭਗਤ ਹਾਊਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਦੂਜਾ ਸਥਾਨ ਪਰਤਾਪ ਹਾਊਸ ਅਤੇ ਤੀਜਾ ਸਥਾਨ ਰਣਜੀਤ ਹਾਊਸ ਨੇ ਪ੍ਰਾਪਤ ਕੀਤਾ। ਮੁਕਾਬਲੇ ਵਿੱੱਚ ਹਿੱਸਾ ਲੈਣ ਵਾਲੇ ਹਾਊਸਾਂ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸਲਾਦ ਦੀ ਪੌਸ਼ਟਿਕਤਾ, ਪੇਸ਼ਕਾਰੀ ਅਤੇ ਸਵਾਦ ਨੂੰ ਜੱਜਾਂ ਨੇ ਧਿਆਨ ਨਾਲ ਪਰਖਿਆ। ਡਾ. ਸ਼ਰਮਾ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਰਸੋਈ ਸਭਿਆਚਾਰ ਨਾਲ ਜੋੜਦੇ ਹਨ।