ਰੋਸ਼ਨ ਪੰਜਾਬ ਮੁਹਿੰਮ: ਲੁਧਿਆਣਾ ’ਚ 1171 ਕਰੋੜ ਰੁਪਏ ਦੇ ਪ੍ਰਾਜੈਕਟਾਂ ਸ਼ੁਰੂ
ਰੋਸ਼ਨ ਪੰਜਾਬ ਮੁਹਿੰਮ ਤਹਿਤ ਅੱਜ ਲੁਧਿਆਣਾ ਵਿੱਚ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬੁੱਧਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ ਲੁਧਿਆਣਾ ਕੇਂਦਰੀ ਜ਼ੋਨ ਦੇ ਅਧੀਨ 1171 ਕਰੋੜ ਰੁਪਏ ਦੇ ਕਈ ਪੁਨਰਗਠਨ ਅਤੇ ਨਵੀਨੀਕਰਨ ਬਿਜਲੀ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਹ ਪਹਿਲਕਦਮੀ ਪੰਜਾਬ ਭਰ ਦੇ ਸਾਰੇ ਘਰਾਂ, ਖੇਤਾਂ ਅਤੇ ਉਦਯੋਗਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਜੀਆਈਐਸ 220 ਕੇ.ਵੀ ਸਬ-ਸਟੇਸ਼ਨ, ਫੋਕਲ ਪੁਆਇੰਟ ਸ਼ੇਰਪੁਰ ਵਿੱਚ ਮੁੱਖ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਮੰਤਰੀ ਮੁੰਡੀਆਂ ਨੇ ਵਿਧਾਇਕ ਮਦਨ ਲਾਲ ਬੱਗਾ, ਦਲਜੀਤ ਸਿੰਘ ਭੋਲਾ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਰਾਜਿੰਦਰਪਾਲ ਕੌਰ ਛੀਨਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਨਾਲ ਪੀ.ਐਸ.ਪੀ.ਸੀ.ਐਲ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਪੁਰਾਣੇ ਬਿਜਲੀ ਢਾਂਚੇ ਨੂੰ ਅਪਗ੍ਰੇਡ ਕਰਨਾ, ਨਵੇਂ ਪਾਵਰ ਟਰਾਂਸਫਾਰਮਰਾਂ ਦੀ ਸਥਾਪਨਾ, ਉੱਨਤ ਤਾਰਾਂ ਦੀ ਸਥਾਪਨਾ ਅਤੇ ਰਾਜ ਦੇ ਬਿਜਲੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਨਵੇਂ ਸਬ-ਸਟੇਸ਼ਨਾਂ ਦੀ ਉਸਾਰੀ ਸਣੇ ਵਿਆਪਕ ਅਪਗ੍ਰੇਡਾਂ ਰਾਹੀਂ 24 ਘੰਟੇ ਬਿਜਲੀ ਸਪਲਾਈ ਪ੍ਰਾਪਤ ਕਰਨ ਵਾਲੇ ਦੇਸ਼ ਦੇ ਪਹਿਲੇ ਰਾਜ ਵਜੋਂ ਪੰਜਾਬ ਦੇ ਮੋਹਰੀ ਦਰਜੇ ਨੂੰ ਰੇਖਾਂਕਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਨੂੰ ਵਧਾਏਗੀ ਬਲਕਿ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਨੂੰ ਵੀ ਸਮਰਥਨ ਦੇਵੇਗੀ, ਜਿਸ ਨਾਲ ਰਾਜ ਦੀ ਆਰਥਿਕ ਖੁਸ਼ਹਾਲੀ ਵਿੱਚ ਯੋਗਦਾਨ ਪਵੇਗਾ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਰਕਾਰ ਦੀ ਮਹੱਤਵਾਕਾਂਖੀ ਯੋਜਨਾ, ਜਿਸ ਵਿੱਚ ਹਰ ਮਹੀਨੇ 300 ਮੁਫ਼ਤ ਬਿਜਲੀ ਯੂਨਿਟ ਮੁਹੱਈਆ ਕਰਵਾਉਣ ਦੀ ਯੋਜਨਾ ਸ਼ਾਮਲ ਹੈ। ਜਿਸ ਨੀਤੀ ਨੇ 2022 ਤੋਂ ਰਾਜ ਦੀ 90 ਫੀਸਦੀ ਤੋਂ ਵੱਧ ਆਬਾਦੀ ਨੂੰ ਜ਼ੀਰੋ ਬਿਜਲੀ ਬਿੱਲਾਂ ਨਾਲ ਰਾਹਤ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ, ਵਿਸ਼ਵਾਸ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ।
ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਵਿੱਚ ਹੋਣ ਵਾਲੇ ਕੰਮ
11 ਕੇ.ਵੀ ਜੱਸਲ ਹਾਊਸ (ਪੁਰਾਣੀ ਜੇਲ੍ਹ ਰੋਡ) 66 ਕੇ.ਵੀ ਐਸ/ਐਸ ਪੁਰਾਣੀ ਜੇਲ੍ਹ ਰੋਡ, ਲੁਧਿਆਣਾ ਸੈਂਟਰਲ
66 ਕੇ.ਵੀ ਐਸ/ਐਸ ਨੂਰੇਵਾਲ, ਲੁਧਿਆਣਾ ਪੂਰਬ ਵਿਖੇ ਮੌਜੂਦਾ 11ਕੇ.ਵੀ ਬਾਵਾ ਕਲੋਨੀ, ਕ੍ਰਿਸ਼ਨਾ ਕਲੋਨੀ ਅਤੇ ਪ੍ਰੀਤਮਪੁਰੀ (ਨੂਰੇਵਾਲ) ਨੂੰ ਡੀਲੋਡ ਕਰਨ ਲਈ ਤਿੰਨ ਨਵੇਂ ਫੀਡਰ 66 ਕੇ.ਵੀ ਐਸ/ਐਸ ਦੁਰਗੀ, ਆਤਮ ਨਗਰ ਵਿਖੇ ਮੌਜੂਦਾ 11 ਕੇ.ਵੀ ਸਤਜੋਤ ਨਗਰ (ਦੁੱਗਰੀ) ਨੂੰ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ 66 ਕੇ.ਵੀ ਐਸ/ਐਸ ਬਸੰਤ ਐਵੇਨਿਊ, ਗਿੱਲ ਵਿਖੇ ਮੌਜੂਦਾ 11 ਕੇ.ਵੀ ਮੋਤੀ ਬਾਗ (ਬਸੰਤ ਐਵੇਨਿਊ) ਨੂੰ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ ਅਤੇ 11 ਕੇ.ਵੀ ਰੋਜ਼ ਐਨਕਲੇਵ ਨੂੰ 66 ਕੇ.ਵੀ ਐਸ/ਐਸ ਬਸੰਤ ਐਵੇਨਿਊ, ਗਿੱਲ ਵਿਖੇ ਵੰਡਣ ਲਈ 66 ਕੇ.ਵੀ ਐਸ/ਐਸ ਜੀ.ਟੀ ਰੋਡ, ਲੁਧਿਆਣਾ ਉੱਤਰੀ ਵਿਖੇ ਮੌਜੂਦਾ 11 ਕੇ.ਵੀ ਕਰਾਊਨ ਅਤੇ ਜੱਸੀਆਂ (ਜੀ.ਟੀ ਰੋਡ) ਨੂੰ ਡੀਲੋਡ ਕਰਨ ਲਈ ਦੋ ਨਵੇਂ ਫੀਡਰ 66 ਕੇ.ਵੀ ’ਤੇ ਮੌਜੂਦਾ 11 ਕੇ.ਵੀ ਐਮ.ਜੇ ਰਬੜ (ਕੰਗਣਵਾਲ) ਨੂੰ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ ਸ/ਸ ਕੰਗਣਵਾਲ, ਲੁਧਿਆਣਾ ਦੱਖਣੀ
66 ਕੇ.ਵੀ ਸ/ਸ ਫੇਜ਼-7, ਸਾਹਨੇਵਾਲ ਵਿਖੇ 20 ਐਮ.ਵੀ.ਏ ਤੋਂ 31.5 ਐਮ.ਵੀ.ਏ ਪੀ.ਟੀ.ਐਫ ਵਾਧਾ ਐਮ.ਵੀ.ਏ
66 ਕੇ.ਵੀ ਅਨਾਜ ਮੰਡੀ, ਅਮਲੋਹ ਵਿਖੇ ਪੁਰਾਣੇ ਬ੍ਰੇਕਰਾਂ ਨੂੰ ਨਵੇਂ ਬ੍ਰੇਕਰਾਂ ਨਾਲ ਬਦਲਣਾ ਅਨਮੋਲ ਪਬਲਿਕ ਸਕੂਲ, ਬੱਸੀ ਪਠਾਣਾ ਵਿਖੇ ਇੱਕ ਨਵੇਂ 200 ਕੇ.ਵੀ ਟ੍ਰਾਂਸਫਾਰਮਰ ਦੀ ਸਥਾਪਨਾ 66 ਕੇ.ਵੀ ਖੰਨਾ, ਖੰਨਾ ਵਿਖੇ ਮੌਜੂਦਾ 11ਕੇ.ਵੀ ਸਿਟੀ-2 (ਖੰਨਾ) ਨੂੰ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ ਰਾਮਗੜ੍ਹੀਆ ਮੁਹੱਲਾ, ਵਾਰਡ ਨੰ-8, ਪਾਇਲ ਵਿਖੇ ਇੱਕ ਨਵੇਂ 200 ਕੇ.ਵੀ ਟ੍ਰਾਂਸਫਾਰਮਰ ਦੀ ਸਥਾਪਨਾ 66 ਕੇ.ਵੀ ਅਹਿਮਦਗੜ੍ਹ, ਅਮਰਗੜ੍ਹ ਵਿਖੇ ਮੌਜੂਦਾ 11ਕੇ.ਵੀ ਲਹਿਰਾ (ਅਹਿਮਦਗੜ੍ਹ) ਨੂੰ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ, 66 ਕੇ.ਵੀ ਦਾਖਾ, ਦਾਖਾ ਵਿਖੇ ਮੌਜੂਦਾ 11ਕੇ.ਵੀ ਹਵੇਲੀ (ਅੱਡਾ ਦਾਖਾ) ਨੂੰ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ, ਮੌਜੂਦਾ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ 11 ਕੇ.ਵੀ ਸਿਟੀ-3 (ਜਗਰਾਉਂ), 220 ਕੇ.ਵੀ ਐਸ/ਐਸ ਜਗਰਾਉਂ 66 ਕੇ.ਵੀ ਐਸ/ਐਸ
ਰਾਏਕੋਟ ਵਿਖੇ ਮੌਜੂਦਾ 11 ਕੇ.ਵੀ ਰਾਏਕੋਟ ਨੂੰ ਡੀਲੋਡ ਕਰਨ ਲਈ ਇੱਕ ਨਵਾਂ ਫੀਡਰ 66 ਕੇ.ਵੀ ਐਸ/ਐਸ ਅੱਤੇਵਾਲੀ, ਫਤਿਹਗੜ੍ਹ ਸਾਹਿਬ ਵਿਖੇ ਹੜ੍ਹ ਸੁਰੱਖਿਆ ਦੀਵਾਰ।