ਸ਼ਰਧਾਲੂ ਨਾਲ ਲੁੱਟ-ਖੋਹ
ਸਨਅਤੀ ਸ਼ਹਿਰ ਦੀ ਭਾਈ ਦਇਆ ਸਿੰਘ ਜੀ ਸੁਸਾਇਟੀ ਦੇ ਮੈਂਬਰ ਮਨਜੀਤ ਸਿੰਘ ਖਾਲਸਾ ਨੂੰ ਅੱਜ ਤੜਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਸਮੇਂ ਲੁਟੇਰਿਆਂ ਨੇ ਘੇਰ ਲਿਆ ਅਤੇ ਲੁੱਟ-ਖੋਹ ਕੀਤੀ। ਉਹ ਆਪਣੇ ਘਰ ਤੋਂ ਐਕਟਿਵਾ ’ਤੇ ਗੁਰਦੁਆਰੇ ਜਾ ਰਹੇ ਸਨ। ਸਮਰਾਲਾ...
Advertisement
ਸਨਅਤੀ ਸ਼ਹਿਰ ਦੀ ਭਾਈ ਦਇਆ ਸਿੰਘ ਜੀ ਸੁਸਾਇਟੀ ਦੇ ਮੈਂਬਰ ਮਨਜੀਤ ਸਿੰਘ ਖਾਲਸਾ ਨੂੰ ਅੱਜ ਤੜਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਸਮੇਂ ਲੁਟੇਰਿਆਂ ਨੇ ਘੇਰ ਲਿਆ ਅਤੇ ਲੁੱਟ-ਖੋਹ ਕੀਤੀ। ਉਹ ਆਪਣੇ ਘਰ ਤੋਂ ਐਕਟਿਵਾ ’ਤੇ ਗੁਰਦੁਆਰੇ ਜਾ ਰਹੇ ਸਨ। ਸਮਰਾਲਾ ਚੌਕ ਨੇੜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਨਾਲ ਲੁੱਟ-ਖੋਹ ਕੀਤੀ। ਇਹ ਘਟਨਾ ਸਵੇਰੇ ਲਗਪਗ ਪੰਜ ਵਜੇ ਦੀ ਹੈ। ਮਨਜੀਤ ਸਿੰਘ ਨੇ ਤੁਰੰਤ ਆਪਣੇ ਦੋਸਤਾਂ ਨੂੰ ਫ਼ੋਨ ਕੀਤਾ ਅਤੇ ਪੁਲੀਸ ਨੂੰ ਇਸਦੀ ਸੂਚਨਾ ਦਿੱਤੀ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਧਰਮਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ਘਟਨਾ ਕਾਰਨ ਸ਼ਰਧਾਲੂਆਂ ਵਿੱਚ ਭਾਰੀ ਰੋਸ ਹੈ। ਸ਼ਰਧਾਲੂਆਂ ਨੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement
