ਰਾਹਗੀਰ ਨਾਲ ਲੁੱਟ-ਖੋਹ
ਥਾਣਾ ਸਦਰ ਦੇ ਇਲਾਕੇ ਬਸੰਤ ਐਵੇਨਿਊ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਰਾਹਗੀਰ ਦੀ ਕੁੱਟਮਾਰ ਕਰਕੇ ਲੁੱਟ-ਖੋਹ ਕੀਤੀ ਗਈ। ਜਾਣਕਾਰੀ ਅਨੁਸਾਰ, ਜੱਸੀਆਂ ਰੋਡ ਵਾਸੀ ਰਣਜੀਤ ਕੁਮਾਰ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਪ੍ਰਭੂ ਜੀ ਚੌਕ ਤੋਂ ਨੇੜੇ ਐਕਸਟੈਂਸ਼ਨ 11...
Advertisement
ਥਾਣਾ ਸਦਰ ਦੇ ਇਲਾਕੇ ਬਸੰਤ ਐਵੇਨਿਊ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਰਾਹਗੀਰ ਦੀ ਕੁੱਟਮਾਰ ਕਰਕੇ ਲੁੱਟ-ਖੋਹ ਕੀਤੀ ਗਈ। ਜਾਣਕਾਰੀ ਅਨੁਸਾਰ, ਜੱਸੀਆਂ ਰੋਡ ਵਾਸੀ ਰਣਜੀਤ ਕੁਮਾਰ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਪ੍ਰਭੂ ਜੀ ਚੌਕ ਤੋਂ ਨੇੜੇ ਐਕਸਟੈਂਸ਼ਨ 11 ਕੱਚੇ ਰਸਤੇ ਪੁੱਜਾ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਦਾਹ ਨਾਲ ਵਾਰ ਕਰਕੇ ਉਸ ਤੋਂ 26 ਹਜ਼ਾਰ ਰੁਪਏ ਅਤੇ ਮੋਟਰਸਾਈਕਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਹੌਲਦਾਰ ਕਰਮਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
