ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਲਾਸਟਿਕ ਰਹਿੰਦ-ਖੂੰਹਦ ਵਾਲੀ ਸੜਕ ਤਿੰਨ ਸਾਲ ਮਗਰੋਂ ਵੀ ਨਵੀਂ

ਸ਼ਹਿਰ ਦੀ ਸੜਕਾਂ ਮਜ਼ਬੂਤ ਬਣਾਉਣ ਲਈ ਪਾਲਇਟ ਪ੍ਰਾਜੈਕਟ ਦੇ ਤੌਰ ’ਤੇ ਤਿੰਨ ਸਾਲ ਪਹਿਲਾਂ ਪਲਾਸਟਿਕ ਵੇਸਟ ਦਾ ਇਸਤੇਮਾਲ ਕਰ ਕੇ ਬਣਾਈ ਸੜਕ ਅੱਜ ਵੀ ਵਧੀਆ ਹਾਲਾਤ ਵਿੱਚ ਹੈ ਪਰ ਨਗਰ ਨਿਗਮ ਦੇ ਇੰਜਨੀਅਰ ਪਲਾਸਟਿਕ ਵੇਸਟ ਦੇ ਨਾਲ ਬਣੀ ਸੜਕ ਬਣਾਉਣ...
ਪਲਾਸਟਿਕ ਵੇਸਟ ਦਾ ਇਸਤੇਮਾਲ ਕਰਕੇ ਬਣਾਈ ਗਈ ਸੜਕ।
Advertisement
ਸ਼ਹਿਰ ਦੀ ਸੜਕਾਂ ਮਜ਼ਬੂਤ ਬਣਾਉਣ ਲਈ ਪਾਲਇਟ ਪ੍ਰਾਜੈਕਟ ਦੇ ਤੌਰ ’ਤੇ ਤਿੰਨ ਸਾਲ ਪਹਿਲਾਂ ਪਲਾਸਟਿਕ ਵੇਸਟ ਦਾ ਇਸਤੇਮਾਲ ਕਰ ਕੇ ਬਣਾਈ ਸੜਕ ਅੱਜ ਵੀ ਵਧੀਆ ਹਾਲਾਤ ਵਿੱਚ ਹੈ ਪਰ ਨਗਰ ਨਿਗਮ ਦੇ ਇੰਜਨੀਅਰ ਪਲਾਸਟਿਕ ਵੇਸਟ ਦੇ ਨਾਲ ਬਣੀ ਸੜਕ ਬਣਾਉਣ ’ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ ਹਨ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਜਿੱਥੇ ਤਿੰਨ ਸਾਲਾਂ ਵਿੱਚ ਟੋਇਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ, ਉਥੇ ਹੀ ਪਲਾਸਟਿਕ ਵੇਸਟ ਨਾਲ ਬਣੀ ਸੜਕ ਤਿੰਨ ਸਾਲ ਮਗਰੋਂ ਵੀ ਨਵੀਂ ਪਈ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਲਾਗੂ ਕਰਨ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਪੀ ਡਬਲਿਊ ਡੀ ਤੇ ਮੰਡੀ ਬੋਰਡ ਵੱਲੋਂ ਓਪਨ ਗ੍ਰੇਡਿਡ ਪ੍ਰੀਮਿਕਸ ਸਰਫੇਸਿੰਗ ਵਿੱਚ ਲੁੱਕ ਦੀ ਥਾਂ ਪਲਾਸਟਿਕ ਵੇਸਟ ਦਾ ਇਸਤੇਮਾਲ ਕਰ ਦੀ ਹਦਾਇਤ ਕੀਤੀ ਗਈ ਸੀ। ਇਸ ਲਈ ਨਗਰ ਨਿਗਮ ਨੇ ਉਸੇ ਡਿਜ਼ਾਈਨ ਦੇ ਮੁਤਾਬਕ 6 ਤੋਂ 8 ਫੀਸਦੀ ਪਲਾਸਟਿਕ ਵੇਸਟ ਦੇ ਨਾਲ ਸੜਕਾਂ ਦੀ ਉਸਾਰੀ ਦਾ ਪਾਇਲਟ ਪ੍ਰਾਜੈਕਟ ਲਾਂਚ ਕੀਤਾ। ਇਸ ਪ੍ਰਾਜੈਕਟ ਤਹਿਤ ਵਾਰਡ ਨੰਬਰ-94 ਵਿੱਚ ਆਉਂਦੀ ਟਾਵਰ ਲਾਈਨ ਦੀ ਸੜਕ ਦੀ ਉਸਾਰੀ ਪਲਾਸਟਿਕ ਵੇਸਟ ਦਾ ਇਸਤੇਮਾਲ ਕਰ ਕੇ ਕੀਤੀ ਗਈ। ਸਾਲ 2022 ਤੋਂ 2025 ਤੱਕ ਨਗਰ ਨਿਗਮ ਨੇ 100 ਕਰੋੜ ਤੋਂ ਵੱਧ ਦੀਆਂ ਸੜਕਾਂ ਬਣਾਈਆਂ ਪਰ ਪਾਇਲਟ ਪ੍ਰਾਜੈਕਟ ਤੋਂ ਬਾਅਦ ਇੱਕ ਸੜਕ ਵੀ ਪਲਾਸਟਿਕ ਵੇਸਟ ਨਾਲ ਨਹੀਂ ਬਣਾਈ।

ਸਾਬਕਾ ਕੌਂਸਲਰ ਗੁਰਪ੍ਰੀਤ ਗੋਪੀ ਨੇ ਸਾਲ 2022 ਵਿੱਚ ਚਿੱਠੀ ਲਿੱਖ ਕੇ ਇਸ ਤਰ੍ਹਾਂ ਦੀਆਂ ਸੜਕਾਂ ਦੀ ਉਸਾਰੀ ਦੀ ਮੰਗ ਕੀਤੀ ਸੀ। ਪਲਾਸਟਿਕ ਸੜਕਾਂ ਇਨਵਾਇਰਮੈਂਟ ਲਈ ਵੀ ਲਾਹੇਮੰਦ ਹਨ। ਇਸ ਦੇ ਨਾਲ ਕੂੜੇ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।

Advertisement

ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਦਾ ਕਹਿਣਾ ਹੈ ਕਿ ਠੇਕੇਦਾਰ ਤੇ ਅਧਿਕਾਰੀਆਂ ਦੀ ਮਿਲੀਭੁਗਤ ਕਰਕੇ ਜ਼ਿਆਦਾ ਚੱਲਣ ਵਾਲੀਆਂ ਸੜਕਾਂ ਬਣਾਈਆਂ ਹੀ ਨਹੀਂ ਜਾਂਦੀਆਂ। ਉਨ੍ਹਾਂ ਕਿਹਾ ਕਿ ਜੇ ਸੜਕਾਂ ਟੁੱਟਣਗੀਆਂ ਨਹੀਂ ਤਾਂ ਠੇਕੇਦਾਰ ਤੇ ਅਧਿਕਾਰੀ ਪੈਸੇ ਕਿੱਥੋਂ ਕਮਾਉਣਗੇ।

ਜ਼ਰੂਰੀ ਨਹੀਂ ਪਲਾਸਟਿਕ ਨਾਲ ਬਣੀ ਸੜਕ ਜ਼ਿਆਦਾ ਚੱਲੇ: ਨਿਗਮ ਕਮਿਸ਼ਨਰ

ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਕਿਹਾ ਕਿ ਓਪਨ ਗ੍ਰੇਡਿਡ ਪ੍ਰੀਮਿਕਸ ਸਰਫੇਸਿੰਗ ਨਾਲ ਜ਼ਿਆਦਾ ਸੜਕਾਂ ਨਹੀਂ ਬਣ ਰਹੀਆਂ ਹਨ, ਜੋ ਸੜਕਾਂ ਨਗਰ ਨਿਗਮ ਵੱਲੋਂ ਬਣਾਈਆਂ ਜਾ ਰਹੀਆਂ ਹਨ ਇਸ ਵਿੱਚ ਪਲਾਸਟਿਕ ਦਾ ਜ਼ਿਆਦਾ ਇਸਤੇਮਾਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਪਲਾਸਟਿਕ ਨਾਲ ਬਣੀ ਸੜਕ ਜ਼ਿਆਦਾ ਚੱਲੇ ਤੇ ਲੁੱਕ ਵਾਲੀ ਸੜਕ ਜਲਦੀ ਟੁੱਟ ਜਾਵੇ ਪਰ ਫਿਰ ਵੀ ਜੇ ਕੋਈ ਫਰਕ ਹੈ ਤਾਂ ਉਹ ਜ਼ਰੂਰ ਚੈੱਕ ਕਰਵਾਉਣਗੇ।

 

 

Advertisement
Show comments