ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੂਏ ਕੰਢੇ ਪੁਰਾਣਾ ਦਰੱਖ਼ਤ ਡਿੱਗਣ ਕਾਰਨ ਰਾਹ ਬੰਦ, ਲੋਕ ਪ੍ਰੇਸ਼ਾਨ

ਸੂਏ ਦੀ ਸਫ਼ਾਈ ਵੇਲੇ ਉੱਖਡ਼ ਕੇ ਡਿੱਗਿਆ ਸੀ ਦਰੱਖ਼ਤ
ਆਵਾਜਾਈ ਵਿੱਚ ਅੜਿੱਕਾ ਬਣਿਆ ਸੜਕ ’ਤੇ ਡਿੱਗਿਆ ਦਰੱਖ਼ਤ। -ਫੋਟੋ: ਸ਼ੇਤਰਾ
Advertisement

ਪਿੰਡ ਖਾਨਪੁਰ ਤੋਂ ਪਿੰਡ ਢੱਟ ਤਕ ਜਾਣ ਵਾਲੇ ਸੂਏ (ਕੱਸੀ) ਨੂੰ ਨਹਿਰੀ ਵਿਭਾਗ ਨੇ ਪਾਣੀ ਛੱਡ ਕੇ ਚਾਲੂ ਕੀਤਾ ਹੋਇਆ ਜਿਸ ਦਾ ਕਿਸਾਨਾਂ ਨੂੰ ਫਾਇਦਾ ਵੀ ਹੋ ਰਿਹਾ ਹੈ ਪਰ ਸੂਏ ਦੀ ਸਫ਼ਾਈ ਮੌਕੇ ਇਸ ਦੇ ਕੰਢੇ ਖੜ੍ਹੇ ਕੁਝ ਪੁਰਾਣੇ ਦਰੱਖ਼ਤ ਡਿੱਗ ਗਏ ਸਨ ਜਿਸ ਕਾਰਨ ਹੁਣ ਰਾਹ ਬੰਦ ਹੋ ਗਿਆ ਹੈ ਤੇ ਇਥੋਂ ਲੰਘਣ ਵਾਲਿਆਂ ਲਈ ਹਿਹ ਰਾਹ ਬੰਦ ਹੋ ਗਿਆ ਹੈ।

ਸੂਏ ਦੇ ਨਾਲ ਵਾਲੇ ਵਾਰਡਾਂ ਵਿੱਚੋਂ ਕਿਸ਼ਨ ਕੁਮਾਰ, ਵਿਨੈ ਵਰਮਾ, ਨਛੱਤਰ ਸਿੰਘ, ਦਲੀਪ ਸਿੰਘ, ਰਾਮ ਲਾਲ, ਅਮਰਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਸਰਕਾਰ ਵਲੋਂ ਦੋ ਦਹਾਕੇ ਤੋਂ ਬੰਦ ਪਏ ਸੂਏ ਨੂੰ ਕਈ ਮਹੀਨੇ ਪਹਿਲਾਂ ਜੇਸੀਬੀ ਮਸ਼ੀਨਾਂ ਨਾਲ ਸਫ਼ਾਈ ਕਰਵਾ ਕੇ ਚਾਲੂ ਕੀਤਾ ਗਿਆ ਹੈ। ਕੰਮ ਦੌਰਾਨ ਮਿੱਟੀ ਪੁੱਟਣ ਮਗਰੋਂ ਸੂਏ ਵਿੱਚ ਪਾਈਪ ਲਾਈਨ ਪਾ ਕੇ ਪੱਕੇ ਤੌਰ 'ਤੇ ਢੱਕ ਦਿੱਤਾ ਗਿਆ। ਇਸੇ ਕਰਕੇ ਕੁਝ ਦਰੱਖ਼ਤ ਜੜ੍ਹਾਂ ਤੋਂ ਹਿੱਲ ਗਏ। ਇਨ੍ਹਾਂ ਵਿੱਚੋਂ ਹੀ ਦਰੱਖ਼ਤ ਬੀਤੇ ਦਿਨ ਤੇਜ਼ ਹਨ੍ਹੇਰੀ ਤੇ ਮੀਂਹ ਸਮੇਂ ਡਿੱਗ ਪਏ। ਮਾਤਾ ਨੈਣਾ ਦੇਵੀ ਮੰਦਰ ਨੇੜੇ ਸ਼ਮਸ਼ਾਨਘਾਟ ਤੇ ਗਊਸ਼ਾਲਾ ਨੂੰ ਜਾਂਦੀ ਸੜਕ ’ਤੇ ਪੁਰਾਣੇ ਵੱਡੇ ਦਰੱਖ਼ਤ ਜੜ੍ਹੋਂ ਹੀ ਉੱਖੜ ਗਏ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਵਿਚਾਲੇ ਡਿੱਗੇ ਦਰੱਖ਼ਤ ਤੋਂ ਵੱਡੀਆਂ ਟਾਹਣੀਆਂ ਨੂੰ ਲੋਕ ਵੱਢ ਕੇ ਲੈ ਗਏ। ਪਰ ਦਰੱਖ਼ਤ ਦਾ ਵੱਡਾ ਹਿੱਸਾ ਲਿੰਕ ਸੜਕ ’ਤੇ ਪਿਆ ਹੈ। ਇਸ ਸੜਕ ਦੇ ਇਕ ਪਾਸੇ ਨਗਰ ਕੌਂਸਲ ਮੁੱਲਾਂਪੁਰ ਨੇ ਇੰਟਰਲਾਕ ਟਾਈਲਾਂ ਵੀ ਲਵਾਈਆਂ ਹੋਈਆਂ ਹਨ। ਇਸੇ ਰਸਤੇ ਤੋਂ ਸਕੂਲੀ ਵੈਨਾਂ ਬੱਚਿਆਂ ਲਈ ਆਉਂਦੀਆਂ ਜਾਂਦੀਆਂ ਹਨ। ਹੁਣ ਇਹ ਦਰੱਖ਼ਤ ਡਿੱਗਣ ਕਰਕੇ ਰਸਤਾ ਬੰਦ ਪਿਆ ਹੈ ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਉਕਤ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਡਿੱਗਿਆ ਦਰੱਖ਼ਤ ਪਾਸੇ ਹਟਾਇਆ ਜਾਵੇ।

Advertisement

ਦਰੱਖ਼ਤ ਹਟਾਉਣ ਲਈ ਕਹਿ ਦਿੱਤਾ ਹੈ: ਕੌਂਸਲ ਪ੍ਰਧਾਨ

ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਅੱਜ ਜਿਵੇਂ ਹੀ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆਇਆ ਉਨ੍ਹਾਂ ਉਸੇ ਵਕਤ ਅਧਿਕਾਰੀਆਂ ਨੂੰ ਦਰੱਖ਼ਤ ਹਟਾਉਣ ਲਈ ਕਿਹਾ ਹੈ।

Advertisement
Show comments