ਸੜਕ ਹਾਦਸੇ ਦੇ ਜ਼ਖ਼ਮੀ ਦੀ ਲੱਤ ਕੱਟੀ ਗਈ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 29 ਜੂਨ ਥਾਣਾ ਪੀਏਯੂ ਦੇ ਇਲਾਕੇ ਸਾਊਥ ਸਿਟੀ ਸਥਿਤ ਬਾਬਾ ਟੀ ਸਟਾਲ ਕੋਲ ਟਰੱਕ ਥੱਲੇ ਆਉਣ ਕਾਰਨ ਸਕੂਟਰੀ ਚਾਲਕ ਦੀ ਲੱਤ ਕੱਟੀ ਗਈ। ਸਿੱਧਵਾਂ ਕੈਨਾਲ ਰੋਡ, ਪਿੰਡ ਝੱਮਟ ਸਥਿਤ ਐਲਗੀਨ ਕੈਫੇ ਦਾ ਮੁਲਾਜ਼ਮ ਮਨਜੀਤ ਸਿੰਘ ਆਪਣੇ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜੂਨ
Advertisement
ਥਾਣਾ ਪੀਏਯੂ ਦੇ ਇਲਾਕੇ ਸਾਊਥ ਸਿਟੀ ਸਥਿਤ ਬਾਬਾ ਟੀ ਸਟਾਲ ਕੋਲ ਟਰੱਕ ਥੱਲੇ ਆਉਣ ਕਾਰਨ ਸਕੂਟਰੀ ਚਾਲਕ ਦੀ ਲੱਤ ਕੱਟੀ ਗਈ। ਸਿੱਧਵਾਂ ਕੈਨਾਲ ਰੋਡ, ਪਿੰਡ ਝੱਮਟ ਸਥਿਤ ਐਲਗੀਨ ਕੈਫੇ ਦਾ ਮੁਲਾਜ਼ਮ ਮਨਜੀਤ ਸਿੰਘ ਆਪਣੇ ਦੋਸਤ ਮੋਨੂੰ ਸਮੇਤ ਕੈਫੇ ਤੋਂ ਕੰਮ ਖ਼ਤਮ ਕਰਕੇ ਸਕੂਟਰੀ ’ਤੇ ਘਰ ਜਾ ਰਿਹਾ ਸੀ ਤਾਂ ਸਾਊਥ ਸਿਟੀ ਨੇੜੇ ਬਾਬਾ ਟੀ-ਸਟਾਲ ਕੋਲ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਪਿੱਛੇ ਤੋਂ ਉਨ੍ਹਾਂ ਵਿੱਚ ਟੱਕਰ ਮਾਰੀ, ਜਿਸ ਕਾਰਨ ਉਸ ਦਾ ਖੱਬਾ ਪੈਰ ਟਰੱਕ ਦੇ ਟਾਇਰ ਥੱਲੇ ਆ ਗਿਆ ਤੇ ਉਹ ਲਹੂ ਲੁਹਾਨ ਹੋ ਗਿਆ। ਉਸ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਲੱਤ ਕੱਟਣੀ ਪਈ। ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement