ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲ ਵਿਭਾਗ ਵੱਲੋਂ ਗੁਰਦੁਆਰਾ ਸਿੱਧਸਰ ਸਾਹਿਬ ਦੀ ਜ਼ਮੀਨ ਦੀ ਮਿਣਤੀ

ਮਿਣਤੀ ’ਤੇ ਗ੍ਰਾਮ ਪੰਚਾਇਤ ਨੇ ਸੰਤੁਸ਼ਟੀ ਪ੍ਰਗਟਾਈ, ਸ਼੍ਰੋਮਣੀ ਕਮੇਟੀ ਕਬਜ਼ਾ ਲੈਣ ਲਈ ਬਜ਼ਿੱਦ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੰਚ ਜਸਵੰਤ ਸਿੰਘ ਬੱਬੂ ਤੇ ਹੋਰ ਪਿੰਡ ਵਾਸੀ। -ਫੋਟੋ: ਜੱਗੀ
Advertisement

ਲੰਮੇ ਸਮੇਂ ਤੋਂ ਗੁਰਦੁਆਰਾ ਸਿੱਧਸਰ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਸਣੇ ਪਿੰਡ ਵਾਸੀਆਂ ਵਿਚਾਲੇ ਚੱਲ ਰਹੀ ਖਿੱਚੋ-ਤਾਣ ਤਹਿਤ ਅੱਜ ਮਾਲ ਵਿਭਗ ਵੱਲੋਂ ਉਕਤ ਜ਼ਮੀਨ ਦੀ ਮਿਣਤੀ ਕੀਤੀ ਗਈ। ਇਸ ਮਿਣਤੀ ’ਤੇ ਇੱਕ ਪਾਸੇ ਗ੍ਰਾਮ ਪੰਚਾਇਤ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ, ਜਦਕਿ ਸ਼੍ਰੋਮਣੀ ਕਮੇਟੀ ਨੇ ਹਾਲੇ ਵੀ ਗੁਰਦੁਆਰੇ ਦੀ ਜ਼ਮੀਨ ’ਤੇ ਆਪਣੇ ਕਬਜ਼ੇ ਦੀ ਗੱਲ ਦਹੁਰਾਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿਹੌੜਾ ਦੇ ਪੰਚਾਇਤ ਮੈਂਬਰ ਜਸਵੰਤ ਸਿੰਘ ਬੱਬੂ ਨੇ ਗ੍ਰਾਮ ਪੰਚਾਇਤ ਸਿਹੌੜਾ ਦੀ ਤਰਫ਼ੋਂ ਪੰਚਾਇਤੀ ਜ਼ਮੀਨ ਦੇ ਹੱਕ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਵਿੱਚ ਅਪੀਲ ਪਾਈ ਸੀ ਕਿ ਮਾਲ ਵਿਭਾਗ ਮਿਣਤੀ ਕਰਕੇ ਜ਼ਮੀਨ ਦੀ ਨਿਸ਼ਾਨਦੇਹੀ ਕਰੇ। ਪੰਚ ਜਸਵੰਤ ਸਿੰਘ ਬੱਬੂ ਨੇ ਦੱਸਿਆ ਕਿ ਅੱਜ ਮਾਲ ਵਿਭਾਗ ਦੇ ਕਾਨੂੰਨਗੋ ਨੀਤੂ ਬਾਲਾ ਸਮੇਤ ਹੋਰ ਸਟਾਫ ਨੇ ਖਸਰਾ ਨੰਬਰ 1556, 1557 ਤੇ 1558 ਨੰਬਰ ਦੀ ਮੈਪਿੰਗ ਮਸ਼ੀਨ ਨਾਲ ਮਿਣਤੀ ਕੀਤੀ, ਜਿਸ ਸਬੰਧੀ ਗ੍ਰਾਮ ਪੰਚਾਇਤ ਸਿਹੌੜਾ ਨੇ ਤਸੱਲੀ ਪ੍ਰਗਟ ਕੀਤੀ ਹੈ।

Advertisement

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਨਰਿੰਦਰਜੀਤ ਸਿੰਘ ਨਾਲ ਜਦੋਂ ਪੁਲੀਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਸਿੱਧਸਰ ਸਾਹਿਬ ਬੁਲਾ ਕੇ ਗੱਲਬਾਤ ਕੀਤੀ ਗਈ ਤਾਂ ਮੈਨੇਜਰ ਨੇ ਮੁੜ ਦਹੁਰਾਇਆ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਵਾਲੀ ਸਾਰੀ ਜ਼ਮੀਨ ’ਤੇ ਸ਼੍ਰੋਮਣੀ ਕਮੇਟੀ ਦਾ ਹੱਕ ਬਣਦਾ ਹੈ। ਇਸ ਮੌਕੇ ਚੇਅਰਮੈਨ ਕਰਨ ਸਿਹੌੜਾ, ਕਾਨੂਗੋ ਨੀਤੂ ਬਾਲਾ, ਥਾਣਾ ਮੁਖੀ ਮਲੌਦ ਚਰਨਜੀਤ ਸਿੰਘ, ਪਟਵਾਰੀ ਬੀਰਪਾਲ ਸਿੰਘ, ਗੁਰਪ੍ਰੀਤ ਸਿੰਘ ਸਿਹੌੜਾ, ਕਿਸਾਨ ਆਗੂ ਗੁਰਮੇਲ ਸਿੰਘ, ਅਰਸਦੀਪ ਸਿੰਘ ਪੰਚ, ਹਰਨੇਕ ਸਿੰਘ, ਬਲਦੇਵ ਸਿੰਘ ਸਾਬਕਾ ਪੰਚ, ਬਾਬਾ ਅਮਰੀਕ ਸਿੰਘ, ਅਵਤਾਰ ਸਿੰਘ ਰੂਪੀ, ਕੁਲਦੀਪ ਸਿੰਘ ਕੀਪਾ, ਮਨਦੀਪ ਸਿੰਘ, ਹਰਜਿੰਦਰ ਸਿੰਘ ਸਿਹੌੜਾ ਤੇ ਹੋਰ ਹਾਜ਼ਰ ਸਨ। 

Advertisement