ਸੀਨੀਅਰ ਰੇਡੀਓਗ੍ਰਾਫ਼ਰ ਦੀ ਸੇਵਾ ਮੁਕਤੀ ਮੌਕੇ ਸਮਾਗਮ
ਸਿਹਤ ਵਿਭਾਗ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ 35 ਸਾਲ ਦੇ ਕਰੀਬ ਸੇਵਾਵਾਂ ਨਿਭਾਉਣ ਉਪਰੰਤ ਸੁਖਬੀਰ ਸਿੰਘ ਸੀਨੀਅਰ ਰੇਡੀਉਗ੍ਰਾਫ਼ਰ ਸੇਵਾ ਮੁਕਤ ਹੋ ਗਏ, ਜਿਨ੍ਹਾਂ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਸਿਵਲ ਹਸਪਤਾਲ ਸਮਰਾਲਾ ਵਿੱਚ ਲਗਾਇਆ, ਤਰੱਕੀ ਮਿਲਣ ਉਪਰੰਤ ਸਿਵਲ ਹਸਪਤਾਲ ਖੰਨਾ ਵਿੱਚ...
Advertisement
ਸਿਹਤ ਵਿਭਾਗ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ 35 ਸਾਲ ਦੇ ਕਰੀਬ ਸੇਵਾਵਾਂ ਨਿਭਾਉਣ ਉਪਰੰਤ ਸੁਖਬੀਰ ਸਿੰਘ ਸੀਨੀਅਰ ਰੇਡੀਉਗ੍ਰਾਫ਼ਰ ਸੇਵਾ ਮੁਕਤ ਹੋ ਗਏ, ਜਿਨ੍ਹਾਂ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਸਿਵਲ ਹਸਪਤਾਲ ਸਮਰਾਲਾ ਵਿੱਚ ਲਗਾਇਆ, ਤਰੱਕੀ ਮਿਲਣ ਉਪਰੰਤ ਸਿਵਲ ਹਸਪਤਾਲ ਖੰਨਾ ਵਿੱਚ ਸੇਵਾਵਾਂ ਨਿਭਾਈਆਂ। ਸਮਰਾਲਾ ਵਿਖੇ ਹੋਏ ਸ਼ਾਨਦਾਰ ਸੇਵਾ ਮੁਕਤੀ ਸਮਾਗਮ ਵਿੱਚ ਇਲਾਕੇ ਦੇ ਮੈਡੀਕਲ ਸੇਵਾਵਾਂ ਦੇ ਰਹੇ ਡਾਕਟਰਜ਼ ਅਤੇ ਪੈਰਾ ਮੈਡੀਕਲ ਸਟਾਫ ਸ਼ਾਮਲ ਹੋਏ ਨੇ ਸੁਖਬੀਰ ਸਿੰਘ ਦੁਆਰਾ ਸਰਕਾਰੀ ਸੇਵਾ ਦੌਰਾਨ ਕੰਮਕਾਜ਼ ਕਰਨ ਦੇ ਢੰਗ ਅਤੇ ਹਰ ਇੱਕ ਦੇ ਕੰਮ ਆਉਣਾ ਆਦਿ ਤੋਂ ਇਲਾਵਾ ਡਿਊਟੀ ਦੌਰਾਨ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਪਰਿਵਾਰਕ ਮੈਂਬਰ ਅਤੇ ਸੁਨੇਹੀ ਵੀ ਸ਼ਾਮਲ ਹੋਏ।
Advertisement
Advertisement
