ਸ਼੍ਰੋਮਣੀ ਅਕਾਲੀ ਦਲ (ਬ) ਦੇ ਨੁਮਾਇੰਦਿਆਂ ਵੱਲੋਂ ਸਤਲੁਜ ਦਾ ਦੌਰਾ
ਲਗਾਤਾਰ ਪੈ ਰਹੀ ਬਾਰਸ਼ ਅਤੇ ਹਿਮਾਚਲ ਵਿੱਚ ਬੱਦਲ ਫੱਟਣ ਕਾਰਨ ਦਰਿਆਵਾਂ, ਨਦੀਆਂ ਵਿੱਚ ਪਾਣੀ ਦੇ ਵੱਧੇ ਪੱਧਰ ਨੂੰ ਲੈ ਕੇ ਹਰ ਵਰਗ ਖਾਸ ਕਿਸਾਨ ਦਿੱਕਤਾਂ ਵਿੱਚ ਹਨ।ਭਾਂਵੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੱਲੋਂ ਹੜ੍ਹ ਪੀੜ੍ਹਤਾਂ ਅਤੇ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਗਏ ਹਨ।ਇਸ ਸਭ ਦੇ ਬਾਵਜੂਦ ਦਰਿਆਵਾਂ ਦੇ ਕੰਡੇ ਵਸੇ ਪਿੰਡਾਂ ਅਤੇ ਬੰਨਾ ਤੇ ਬੈਠੇ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਉਨ੍ਹਾਂ ਵਿੱਚ ਡਰ ਦਾ ਮਹੌਲ ਹੈ।ਇਸਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਲੋਕਾਂ ਵੱਲੋਂ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਜਾ ਰਹੀ ਹੈ। ਮਨੁੱਖਾਂ ਲਈ ਖਾਣ ਦਾ ਸਮਾਨ,ਪਸ਼ੁਆਂ ਲਈ ਚਾਰਾ ਵਗੈਰਾ ਭੇਜਿਆ ਜਾ ਰਿਹਾ ਹੈ।
ਵਿਧਾਨ ਸਭਾ ਹਲਕਾ ਜਗਰਾਉਂ ਅਤੇ ਦਾਖਾ ਦਾ ਕਾਫੀ ਹਿੱਸਾ ਸਿੱਧਵਾਂ ਬੇਟ, ਭੂੰਦੜੀ, ਗੋਰਸੀਆਂ, ਲੋਧੀਵਾਲ, ਗਿੱਦੜਵਿੰਡੀ ਆਦਿ ਸਮੁੱਚਾ ਇਲਾਕਾ ਦਰਿਆ ਸਤਲੁਜ ਦੀ ਮਾਰ ਹੇਠ ਆਉਂਦਾ ਹੈ। ਹਰ ਵਰ੍ਹੇ ਪ੍ਰਸ਼ਾਸਨ ਵੱਲੋਂ ਹੜ੍ਹਾ ਦੀ ਸਥਿਤੀ ਨਾਲ ਨਜਿੱਠਣ ਲਈ ਸਿੱਧਵਾਂ ਬੇਟ ਵਿਖੇ ਕੇਂਦਰ ਸਥਾਪਤ ਕੀਤੇ ਜਾਂਦੇ ਹਨ।ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁਚਾਉਣ ਲਈ ਅਗਾਂਊ ਪ੍ਰਬੰਧ ਕੀਤੇ ਗਏ ਹਨ।ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਜਗਰਾਉਂ ਤੋਂ ਇੰਚਾਰਜ ਐਸ.ਆਰ.ਕਲੇਰ ਆਪਣੇ ਸਾਥੀਆਂ ਨਾਲ ਸਤਲੁਜ ਦਰਿਆ ਦੇ ਬੰਨ ਦਾ ਦੌਰਾ ਕਰਨ ਅਤੇ ਹਾਲਾਤਾਂ ਦਾ ਜਾਇਜਾ ਲੈਣ ਲਈ ਪੁੱਜੇ।ਉਨ੍ਹਾਂ ਦਰਿਆ ਤੇ ਧੁਸੀ ਬੰਨ ਦਾ ਨਿਰੀਖਣ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ ਅਤੇ ਮਦਦ ਦਾ ਭਰੋਸਾ ਦਿੱਤਾ।