ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਗ਼ਮਾ ਜੇਤੂ ਖਿਡਾਰੀਆਂ ਦਾ ਪ੍ਰਸ਼ਾਸਨ ਵੱਲੋਂ ਸਵਾਗਤ

ਕਰਾਟੇ ਚੈਂਪੀਅਨਸ਼ਿਪ ’ਚ ਮੁੱਲਾਂਪੁਰ ਦੇ ਲਕਸ਼ਯ ਬਾਂਸਲ ਨੇ ਜਿੱਤਿਆ ਸੋੋਨ ਤਗ਼ਮਾ
ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਏਡੀਸੀ ਅਮਰਜੀਤ ਬੈਂਸ ਤੇ ਹੋਰ।
Advertisement
ਸੰਤੋਖ ਗਿੱਲਗੁਰੂਸਰ ਸੁਧਾਰ, ਮੁੱਲਾਂਪੁਰ ਦਾਖਾ, 5 ਦਸੰਬਰ

11ਵੀਂ ਰਾਸ਼ਟਰਮੰਡਲ ਖੇਡਾਂ ਵਿੱਚ ਵਾਰੀਅਰ ਜਰਨੀ ਕਰਾਟੇ ਫੈਡਰੇਸ਼ਨ ਆਫ਼ ਇੰਡੀਆ ਦੇ 9 ਭਾਰਤੀ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿੱਚ ਮੁੱਲਾਂਪੁਰ ਦੇ ਲਕਸ਼ਯ ਬਾਂਸਲ ਨੇ ਸੋਨ ਤਗ਼ਮਾ, ਵਿਭੂ ਭਾਸਕਰ ਸਰੀਨ ਨੇ ਕਾਟਾ ਸ਼੍ਰੇਣੀ ’ਚ ਚਾਂਦੀ ਤੇ ਕੁਮਾਈਟ ਸ਼੍ਰੇਣੀ ’ਚ ਕਾਂਸੀ ਦਾ ਤਗ਼ਮਾ, ਅਰਮਾਨ ਸਿੰਘ ਨੇ ਕਾਤਾ ਸ਼੍ਰੇਣੀ ’ਚ ਚਾਂਦੀ ਦਾ ਤਗ਼ਮਾ, ਧੰਨਵੀਰ ਸਿੰਘ ਨੇ ਕਾਟਾ ਸ਼੍ਰੇਣੀ ’ਚ ਚਾਂਦੀ ਦਾ ਤਗ਼ਮਾ, ਅਕਸ਼ਤ ਝਾਂਜੀ ਨੇ ਕਾਟਾ ਸ਼੍ਰੇਣੀ ’ਚ ਚਾਂਦੀ ਦਾ ਤਗ਼ਮਾ, ਹਿਮਾਕਸ਼ੀ ਪਾਟੀਦਾਰ ਨੇ ਕੁਮੀਤੇ ਸ਼੍ਰੇਣੀ ’ਚ ਚਾਂਦੀ ਦਾ ਤਗ਼ਮਾ ਤੇ ਗੁਣਿਕਾ ਕੇਲੋਤਰਾ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਇਨ੍ਹਾਂ ਖਿਡਾਰੀਆਂ ਨੇ ਕੋਚ ਤੌਹੀਦ ਅੰਸਾਰੀ ਤੀਜੀ ਡੈਨ ਬਲੈਕ ਬੈਲਟ- ਕੇਆਈਓ ਅਤੇ ਕੋਚ ਰਵੀ ਨਾਗਵੰਸ਼ੀ ਵੀਆਈਏ ਦੀ ਅਗਵਾਈ ਹੇਠ ਜਿੱਤ ਦਰਜ ਕੀਤੀ ਹੈ।

Advertisement

ਜੇਤੂ ਖਿਡਾਰੀਆਂ ਦਾ ਪੰਜਾਬ ਪਹੁੰਚਣ ’ਤੇ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨੇ ਸਵਾਗਤ ਅਤੇ ਸਨਮਾਨ ਕੀਤਾ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਨੌਜਵਾਨਾਂ ਨੂੰ ਵੱਧ ਤੋਂ ਵੱਧ ਐਥਲੈਟਿਕ ਸਮੇਤ ਹੋਰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਤੂ ਖਿਡਾਰੀਆਂ ਲੁਧਿਆਣਾ ਤੋਂ ਮੁੱਲਾਂਪੁਰ ਤੱਕ ਰੋਡ ਸ਼ੋਅ ਦੇ ਰੂਪ ਵਿੱਚ ਪਹੁੰਚੇ।

ਮੰਡੀ ਮੁੱਲਾਂਪੁਰ ਵਿੱਚ ‘ਆਪ’ ਦੇ ਹਲਕਾ ਇੰਚਾਰਜ ਡਾਕਟਰ ਕੇ.ਐਨ.ਐੱਸ ਕੰਗ, ਕਾਂਗਰਸ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਭਾਜਪਾ ਆਗੂ ਮੇਜਰ ਸਿੰਘ ਦੇਤਵਾਲ, ਸੰਜੀਵ ਢੰਡ, ਪ੍ਰਧਾਨ ਤੇਲੂ ਰਾਮ ਬਾਂਸਲ, ਪ੍ਰਧਾਨ ਮਹਾਂਵੀਰ ਬਾਂਸਲ, ਬਜਰੰਗ ਬਾਂਸਲ ਨੇ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਹਿਰ ਵਾਸੀਆਂ ਨੇ ਢੋਲ ਵਜਾ ਕੇ ਖਿਡਾਰੀਆਂ ’ਤੇ ਫੁੱਲਾਂ ਦੀ ਵਰਖਾ ਕੀਤੀ।

 

Advertisement
Show comments