ਰਾਠੌਰ ਵੱਲੋਂ ਜ਼ਿਲ੍ਹਹਾ ਪ੍ਰਧਾਨ ਚੁਣਨ ਲਈ ਅਮਰਗੜ੍ਹ ਦੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ
ਜ਼ਿਲ੍ਹਾ ਆਬਜ਼ਰਵਰ ਨੇ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਕਰਕੇ ਰਾਏ ਜਾਣੀ
Advertisement
ਆਲ ਇੰਡੀਆ ਕਮੇਟੀ ਕਾਂਗਰਸੀ ਆਗੂ ਵਰਿੰਦਰ ਰਠੌਰ ਜੋ ਜ਼ਿਲ੍ਹਾ ਮਾਲੇਰਕੋਟਲਾ ਦੇ ਆਬਜ਼ਰਵਰ ਵੀ ਹਨ ਨੇ ਅੱਜ ਸੰਗਠਨ ਸਿਰਜਨ ਅਭਿਆਨ ਤਹਿਤ ਹਲਕਾ ਅਮਰਗੜ੍ਹ ਦੇ ਕੁੱਪ ਕਲਾਂ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਵਿਚਾਰ-ਚਰਚਾ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਠੌਰ ਨੇ ਕਿਹਾ ਕਿ ਸੰਗਠਨ ਸਿਰਜਨ ਅਭਿਆਨ ਤਹਿਤ ਸਮੁੱਚੇ ਪੰਜਾਬ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋ ਰਹੀ ਹੈ, ਜ਼ਿਲ੍ਹਾ ਮਾਲੇਰਕੋਟਲਾ ਦੇ ਹਲਕਾ ਅਮਰਗੜ੍ਹ ਵਿੱਚ ਵਰਕਰਾਂ ਦੀ ਮੀਟਿੰਗ ਦਾ ਅੱਜ ਦੂਸਰਾ ਦਿਨ ਹੈ ਜਿਸ ਵਿੱਚ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵੱਖ-ਵੱਖ ਆਗੂਆਂ, ਪੰਚਾਇਤ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ ਤੋਂ ਇਲਾਵਾ ਹੋਰ ਜੋ ਸੰਗਠਨ ਕਾਂਗਰਸ ਨਾਲ ਜੁੜੇ ਹੋਏ ਹਨ ਤੇ ਪਾਰਟੀ ਦੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ। ਇਸ ਚਰਚਾ ਦੇ ਆਧਾਰ ’ਤੇ ਹੀ ਜ਼ਿਲ੍ਹਾ ਪ੍ਰਧਾਨ ਲਾਇਆ ਜਾਵੇਗਾ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਤੇ ਵਰਿੰਦਰ ਰਾਠੌਰ ਨੇ ਕਿਹਾ ਕਿ ਵੋਟਾਂ ਵਿੱਚ ਧਾਂਦਲੀਆਂ ਕਰ ਕੇ ਭਾਜਪਾ ਧੱਕੇ ਨਾਲ ਸਰਕਾਰ ਬਣਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ, ਪ੍ਰਧਾਨ ਜਗਰੂਪ ਸਿੰਘ ਬਿੱਟੂ, ਜਗਮੇਲ ਸਿੰਘ ਜਿੱਤਵਾਲ ਕਲਾਂ, ਰਸ਼ੀਦ ਖਿਲਜੀ ਮੋਮਨਾਬਾਦ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ, ਚੇਅਰਮੈਨ ਕਾਕਾ ਨੱਥੂਮਾਜਰਾ, ਮਨਦੀਪ ਸਿੰਘ ਚੀਮਾ, ਗੁਰਵਿੰਦਰ ਸਿੰਘ ਫੱਲੇਵਾਲ, ਆਕਾਸ਼ ਕੁੱਪ ਕਲਾਂ, ਘੱਲਵੀਰ ਸਿੰਘ ਜਿੱਤਵਾਲ ਕਲਾਂ ਅਤੇ ਅਸ਼ਰਫ ਨੱਥੂਮਾਜਰਾ ਹਾਜ਼ਰ ਸਨ।
ਆਪਸੀ-ਖਿੱਚੋਤਾਣ ਛੱਡ ਕੇ ਆਗੂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ: ਗੁਰਜੋਤ ਢੀਂਡਸਾ
Advertisementਕੁੱਪ ਕਲਾਂ ਦੇ ਨਿੱਜੀ ਰੈਸਟੋਰੈਂਟ ਵਿੱਚ ਹਲਕਾ ਅਮਰਗੜ੍ਹ ਦੇ ਕਾਂਗਰਸੀ ਵਰਕਰਾਂ ਦੀ ਹੋਈ ਦੋ ਦਿਨਾਂ ਮੀਟਿੰਗ ਵਿੱਚ ਅਨੁਸਾਸਨ ਦੀ ਵੱਡੀ ਕਮੀ ਵੇਖਣ ਨੂੰ ਮਿਲੀ ਸੀਨੀਅਰ ਆਗੂ ਆਪਸੀ ਖਿੱਚੋਤਾਣ ਵਿੱਚ ਉਲਝਦੇ ਵਿਖਾਈ ਦਿੱਤੇ ਜਿਸ ਤੇ ਹਲਕੇ ਦੇ ਆਗੂ ਗੁਰਜੋਤ ਢੀਂਡਸਾ ਨੇ ਆਖਿਆ ਕਿ ਪਾਰਟੀ ਆਗੂਆਂ ਨੂੰ ਅਜਿਹੇ ਵਰਕਰ ਮੀਟਿੰਗਾਂ ਦੇ ਸਮਾਗਮਾਂ ਦੌਰਾਨ ਆਪਸੀ ਖਹਿਬਾਜ਼ੀ ਤੋਂ ਬਚਣਾ ਚਾਹੀਦਾ ਹੈ, ਜਿਸ ਨਾਲ ਪਾਰਟੀ ਦੇ ਵਰਕਰਾਂ ਦਾ ਮਨੋਬਲ ਡਿੱਗਦਾ ਹੈ ਅਤੇ ਪਾਰਟੀ ਨੂੰ ਵੀ ਢਾਹ ਲੱਗਦੀ ਹੈ। ਢੀਂਡਸਾ ਨੇ ਕਿਹਾ ਕਿ ਆਪਣੇ ਗਿਲੇ ਸ਼ਿਕਵੇ ਛੱਡ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ।
Advertisement