ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਰੰਗੋਲੀ ਮੁਕਾਬਲਾ
ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਸਕੂਲ ਦੀਆਂ ਲੜਕੀਆਂ ਲਈ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਆਲੇ-ਦੁਆਲੇ ਦੇ ਸਕੂਲਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ 5 ਸਕੂਲ ਸ਼ਾਮਲ ਹੋਏ। ਹਰ ਇੱਕ ਸਕੂਲ ਤੋਂ 4 ਲੜਕੀਆਂ ਮੁਕਾਬਲੇ ਲਈ ਬੁਲਾਵਾ ਦਿੱਤਾ ਗਿਆ। ਇਸ ਤਰ੍ਹਾਂ 20 ਲੜਕੀਆਂ ਨੇ ਹਿੱਸਾ ਲਿਆ। ਇਨ੍ਹਾਂ ਸਕੂਲਾਂ ਦੀਆਂ ਲੜਕੀਆਂ ਨੂੰ ਦਿਵਾਲੀ ਦੇ ਅਵਸਰ ਤੇ ਰੰਗੋਲੀ ਦੇ ਅੰਤਰਗਤ ਗਨੇਸ਼ ਦੀ ਮੂਰਤ ਬਣਾਉਣ ਲਈ ਕਿਹਾ ਗਿਆ। ਪੰਜ ਸਕੂਲਾਂ ਦੀਆਂ ਲੜਕੀਆਂ ਨੇ ਮਿਲ ਕੇ ਆਪਣੇ ਆਪਣੇ ਸ੍ਰੀ ਗਾਨੇਸ਼ ਬਣਾਏ। ਐਮ.ਏ.ਐਮ. ਪਬਲਿਕ ਸਕੂਲ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੂੰ ਪਹਿਲਾ ਇਨਾਮ, ਕਿੰਡਰ ਗਾਰਟਨ ਸੀਨੀਅਰ ਸੰਕੈਡਰੀ ਸਕੂਲ, ਸੈਂਟੀਨਲ ਇੰਟਰਨੈਸ਼ਨਲ ਸਕੂਲ ਅਤੇ ਪੰਜਾਬ ਪਬਲਿਕ ਸਕੂਲ ਨੂੰ ਦੂਜਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ। ਇਸ ਮੌਕੇ ਤੇ ਟਰੱਸਟੀ ਬਿਮਲਾ ਰਾਣੀ, ਧਰਮ ਸਿੰਘ, ਸਕੂਲਾਂ ਦੀਆਂ ਅਧਿਆਪਕਾਂ-ਪੰਜਾਬ ਪਬਲਿਕ ਸਕੂਲ ਦੀ ਨੀਤੂ ਰਾਣੀ, ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਰੇਨੂਕਾ ਸ਼ਰਮਾ, ਕਿੰਡਰ ਗਾਰਟਨ ਸੀਨੀਅਰ ਸਕੂਲ ਦੀ ਸੁਖਵਿੰਦਰ ਕੌਰ ਅਤੇ ਐਮ.ਏ.ਐਮ. ਪਬਲਿਕ ਸਕੂਲ ਦੀ ਗੁਰਦੀਪ ਕੌਰ ਵੀ ਸ਼ਾਮਲ ਸਨ।