ਲੁਧਿਆਣਾ ਦੇ ਸਾਈਕਲਿਸਟਾਂ ਵੱਲੋਂ ਰੈਲੀ
ਲੁਧਿਆਣਾ ਦੇ ਸਨਵਿਊ ਕਲੱਬ ਹਾਊਸ ਵਿੱਚ ਪੈਡਲ ਫਾਰ ਪੰਜਾਬ ਹੜ੍ਹ ਰਾਹਤ ਸਾਈਕਲ ਰੈਲੀ ਕੀਤੀ ਗਈ। ਰਿਤੂ ਮਹਿਤਾ ਦੀ ਅਗਵਾਈ ਹੇਠ ਕੱਢੀ ਇਸ ਸਾਈਕਲ ਰੈਲੀ ਦਾ ਮੁੱਖ ਉਦੇਸ਼ ਹੜ੍ਹ ਪੀੜਤਾਂ ਦੀ ਮਦਦ ਕਰਨਾ ਸੀ। 15 ਕਿਲੋਮੀਟਰ ਦੀ ਇਸ ਰੈਲੀ ਵਿੱਚ 120 ਸਵਾਰਾਂ ਨੇ ਹਿੱਸਾ ਲਿਆ। ਏ ਸੀ ਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਐਤਵਾਰ ਸਵੇਰੇ ਸਨਵਿਊ ਤੋਂ ਸ਼ੁਰੂ ਹੋਈ, ਸਨਵਿਊ ਮਾਰਕੀਟ, ਲਾਡੋਵਾਲ ਹਾਈਵੇਅ ਵਿੱਚੋਂ ਲੰਘਦੀ ਹੋਈ ਸਨਵਿਊ ਕਲੱਬ ਵਿੱਚ ਜਾ ਕੇ ਸਮਾਪਤ ਹੋਈ। ਰਿਤੂ ਮਹਿਤਾ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਲੁਧਿਆਣਾ ਦੇ ਸਾਈਕਲਿਸਟਾਂ ਵੱਲੋਂ ਇੱਕ ਚੰਗੇ ਕਾਰਜ ਲਈ ਕੀਤੀ ਗਈ। ਇਸ ਮੌਕੇ ਨੀਲਮ ਸਾਈਕਲਜ਼ ਦੇ ਸ਼ਿਵੇਸ਼ ਸੇਠ ਨੇ ਲੱਕੀ ਡਰਾਅ ਵਿੱਚ ਸਾਈਕਲ ਸਵਾਰਾਂ ਨੂੰ ਸਾਈਕਲ ਤੋਹਫ਼ੇ ਵਜੋਂ ਦਿੱਤੇ। ਗੌਤਮ ਸ਼ਰਮਾ ਨੇ ਜ਼ੁੰਬਾ ਕਸਰਤਾਂ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ। ਏਸੀਪੀ ਗੁਰਦੇਵ ਸਿੰਘ ਨੇ ਸਾਈਕਲ ਸਵਾਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੜਕ ਸੁਰੱਖਿਆ ਬਹੁਤ ਜ਼ਰੂਰੀ ਹੈ ਅਤੇ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਹੈਲਮੇਟ ਪਹਿਨਣ, ਸੜਕ ਦੇ ਖੱਬੇ ਪਾਸੇ ਗੱਡੀ ਚਲਾਉਣ ਅਤੇ ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਾਈਕਲ ਚਲਾਉਂਦੇ ਸਮੇਂ ਆਪਣੇ ਆਲੇ-ਦੁਆਲੇ ਤੋਂ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੈਡਮ ਰਿਤੂ ਮਹਿਤਾ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ। ਅਖੀਰ ਵਿੱਚ ਰਿਤੂ ਮਹਿਤਾ ਨੇ ਹੋਰਨਾਂ ਤੋਂ ਇਲਾਵਾ ਮਨੀ ਬਸੰਤ, ਰੌਣਿਕ, ਗਗਨ ਕਾਲਰਾ, ਰਾਧਿਕਾ ਮੈਗੋ, ਅਕਸ਼ਿਤਾ, ਯਤਿਨ ਜੈਨ, ਗੀਤਾਂਜਲੀ, ਡਿੰਪਲ, ਸ਼ਵੇਤਾ, ਅਭੈ ਨੂਰ ਆਦਿ ਦਾ ਧੰਨਵਾਦ ਕੀਤਾ।
