ਰਾਏਕੋਟ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਮੀਂਹ ਦਾ ਪਾਣੀ ਭਰਿਆ
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਏਕੋਟ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਹੜ੍ਹਾਂ ਵਾਲੀ ਸਥਿਤੀ ਬਣ ਗਈ ਹੈ। ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ...
Advertisement
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਏਕੋਟ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਹੜ੍ਹਾਂ ਵਾਲੀ ਸਥਿਤੀ ਬਣ ਗਈ ਹੈ। ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਣ ਕਾਰਨ ਲੋਕ ਭੈਭੀਤ ਹਨ। ਸ਼ਹਿਰ ਦੇ ਤਲਵੰਡੀ ਗੇਟ ਤੋਂ ਲੁਧਿਆਣਾ ਰੋਡ ਉਪਰ ਬੈਂਕਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਪਾਣੀ ਵੜ ਜਾਣ ਕਾਰਨ ਜਿੱਥੇ ਦੁਕਾਨਦਾਰ ਬੇਹੱਦ ਪ੍ਰੇਸ਼ਾਨ ਹਨ ਉੱਥੇ ਆਮ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਬਰਨਾਲਾ ਚੌਂਕ, ਲੇਬਰ ਚੌਂਕ, ਗਊਸ਼ਾਲਾ ਰੋਡ, ਜੌਹਲਾਂ ਰੋਡ, ਕੁੱਲਾ ਪੱਤੀ, ਗੁੱਗਾ ਮਾੜੀ ਅਤੇ ਪ੍ਰੇਮ ਨਗਰ ਦੇ ਇਲਾਕੇ ਸਭ ਤੋਂ ਵਧੇਰੇ ਮਾਰ ਹੇਠ ਆਏ ਹਨ। ਰਾਏਕੋਟ ਦੇ ਪੇਂਡੂ ਖੇਤਰ ਤੋਂ ਇਲਾਵਾ ਗੁਰੂਸਰ ਸੁਧਾਰ, ਪੱਖੋਵਾਲ, ਜੋਧਾਂ ਸਮੇਤ ਸਾਰੇ ਇਲਾਕਿਆਂ ਦੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਅਨੇਕਾਂ ਥਾਂਵਾਂ ਉਪਰ ਪਾਣੀ ਸੜਕਾਂ ਦੇ ਉੱਪਰੋਂ ਵਗ ਰਿਹਾ ਹੈ।
Advertisement
Advertisement