ਪੰਜਾਬੀ ਲਿਖਾਰੀ ਸਭਾ ਦਾ ਸਥਾਪਨਾ ਦਿਵਸ ਮਨਾਇਆ
ਅੱਜ ਇਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇੱਕਤਰਤਾ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੀ ਗਈ। ਇਸ ਸਭਾ ਨੂੰ ਨਾਮਵਰ ਲੇਖਕਾਂ ਵੱਲੋਂ 7 ਅਗਸਤ 1953 ਨੂੰ ਸਥਾਪਤ ਕੀਤਾ ਗਿਆ ਸੀ, ਜੋ ਪੰਜਾਬੀ ਦੀ ਪਹਿਲੀ ਸਾਹਿਤਕ ਸਭਾ ਹੈ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਝੱਜ ਨੇ ਆਏ ਲੇਖਕਾਂ ਦਾ ਨਿੱਘਾ ਸਵਾਗਤ ਕਰਦਿਆਂ ਸਾਹਿਤ ਸਭਾ ਦੇ ਹੁਣ ਤੱਕ ਕੀਤੇ ਕਾਰਜਾਂ ਸਬੰਧੀ ਜਾਣੂੰ ਕਰਵਾਇਆ। ਰਚਨਾਵਾਂ ਦੇ ਦੌਰ ਵਿੱਚ ਹਰਬੰਸ ਰਾਏ ਨੇ ਕਵਿਤਾ, ਮਨੂੰ ਬੁਆਣੀ ਨੇ ਕਵਿਤਾ, ਜ਼ੋਰਾਵਰ ਪੰਛੀ ਨੇ ਉਰਦੂ ਗਜ਼ਲ, ਜਸਵੀਰ ਝੱਜ ਨੇ ਕਹਾਣੀ ਕਰੋਸ਼ੀਏ ਦਾ ਸ਼ਾਲ, ਜਸਪ੍ਰੀਤ ਕੌਰ ਮਾਂਗਟ ਨੇ ਕਵਿਤਾ, ਸਤਨਾਮ ਸਿੰਘ ਕੋਮਲ ਨੇ ਗਜ਼ਲ, ਨਿਰੰਜਣ ਸੂਖਮ ਨੇ ਗਜ਼ਲ, ਐੱਸ ਨਸੀਮ ਨੇ ਗਜ਼ਲ, ਕਮਲਜੀਤ ਨੀਲੋਂ ਨੇ ਰਚਨਾ, ਨਰੰਜਣ ਕੈੜੇ ਨੇ ਗੀਤ, ਤਰਨਵੀਰ ਰਾਮਪੁਰ ਨੇ ਗਜ਼ਲ, ਕਰਨੈਲ ਸਿਵੀਆ ਨੇ ਗੀਤ, ਸ਼ੇਰ ਸਿੰਘ ਰਾਮਪੁਰੀ ਨੇ ਗੀਤ, ਪੰਮੀ ਹਬੀਬ ਨੇ ਮਿੰਨੀ ਕਹਾਣੀ, ਕੇਵਲ ਸਿੰਘ ਨੇ ਗੀਤ, ਅਮਰਿੰਦਰ ਸੋਹਲ ਨੇ ਗਜ਼ਲ, ਅਨਿਲ ਫਤਹਿਗੜ੍ਹ ਜੱਟਾਂ ਨੇ ਗੀਤ, ਮਲਕੀਅਤ ਸਿੰਘ ਮਾਲੜਾ ਨੇ ਕਵਿਤਾ, ਪ੍ਰਭਜੋਤ ਰਾਮਪੁਰ ਨੇ ਗਜ਼ਲ, ਬਲਦੇਵ ਸਿੰਘ ਝੱਜ ਨੇ ਰੁਬਾਈ ਸੁਣਾਈਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿੱਚ ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਅਤੇ ਦਲਜਿੰਦਰ ਨੇ ਉਸਾਰੂ ਟਿੱਪਣੀਆਂ ਕੀਤੀਆਂ। ਅੰਤ ਵਿਚ ਪ੍ਰਭਜੋਤ ਰਾਮਪੁਰ ਨੇ ਸਭਾ ’ਚ ਸ਼ਾਮਲ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।