ਪੰਜਾਬੀ ਗਾਇਕ ਗੁਰਬਾਜ਼ ਬਾਜਵਾ ਦੀ ਮੌਤ
ਲੁਧਿਆਣਾ: ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ (45) ਦਾ ਅੱਜ ਤੜਕੇ ਦਿਲ ਦੀ ਧੜਕਨ ਬੰਦ ਹੋਣ ਕਾਰਨ ਨਾਗਪੁਰ (ਮਹਾਰਾਸ਼ਟਰ) ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਗੁਰਸ਼ਾਨ ਬਾਜਵਾ ਨੇ ਟੈਲੀਫੋਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ...
Advertisement
ਲੁਧਿਆਣਾ: ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ (45) ਦਾ ਅੱਜ ਤੜਕੇ ਦਿਲ ਦੀ ਧੜਕਨ ਬੰਦ ਹੋਣ ਕਾਰਨ ਨਾਗਪੁਰ (ਮਹਾਰਾਸ਼ਟਰ) ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਗੁਰਸ਼ਾਨ ਬਾਜਵਾ ਨੇ ਟੈਲੀਫੋਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦਿੱਤੀ। ਗੁਰਬਾਜ਼ ਬਾਜਵਾ ਦੀ ਦੇਹ ਨਾਗਪੁਰ ਤੋਂ ਪਿੰਡ ਬਸੰਤਕੋਟ, ਗੁਰਦਾਸਪੁਰ ਲਿਆਂਦੀ ਜਾ ਰਹੀ ਹੈ। ਗੁਰਬਾਜ਼ ਬਾਜਵਾ ਦਾ ਸਸਕਾਰ 1 ਜੁਲਾਈ ਨੂੰ ਪਿੰਡ ਬਸੰਤਕੋਟ ਵਿੱਚ ਬਾਅਦ ਦੁਪਹਿਰ ਕੀਤਾ ਜਾਵੇਗਾ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗਿੱਲ ਨੇ ਹੋਣਹਾਰ ਗੀਤਕਾਰ ਗੁਰਬਾਜ਼ ਬਾਜਵਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਖੇਤਰੀ ਪ੍ਰਤੀਨਿਧ
Advertisement
Advertisement