ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਅੱਜ ਇਥੇ ਹੋਈ ਜਿਸ ਵਿਚ ਉਸਤਾਦ ਹਰਭਜਨ ਸਿੰਘ, ਪ੍ਰਸਿੱਧ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ, ਗ਼ਜ਼ਲਗੋ ਰਾਮ ਅਰਸ਼, ਪ੍ਰਸਿੱਧ ਲੇਖਕ ਕਮਲਜੀਤ ਸਿੰਘ ਨੀਲੋਂ ਦੇ ਰਿਸ਼ਤੇਦਾਰ ਰਾਮਪਾਲ ਸਿੰਘ ਨੀਲੋਂ ਅਤੇ ਸ਼ਰਣਜੀਤ ਕੌਰ ਦੀ ਮੌਤ ’ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ।
ਹਾਜ਼ਰ ਸ਼ਾਇਰਾਂ ਵਿਚ ਜੱਗਾ ਜਮਾਲਪੁਰੀ ਨੇ ਗੀਤ ‘ਯਾਰੀ’, ਗੋਪੀ ਜਮਾਲਪੁਰੀ ਨੇ ਗੀਤ ‘ਧੀ ਨੂੰ ਮੈਂ ਪੁੱਤ ਕਹਾਂ’, ਪਰਮਜੀਤ ਸਿੰਘ ਮੁੰਡੀਆਂ ਨੇ ਗੀਤ ‘ਕਾਹਦਾ ਵਿਆਹ ਮਿੱਤਰਾ’, ਹਰਪ੍ਰੀਤ ਸਿੰਘ ਦਬੜਾ ਨੇ ਕਵਿਤਾ ‘ਵਕਤ ਪੁਰਾਣੇ’, ਹਰਬੰਸ ਸਿੰਘ ਰਾਏ ਨੇ ਗ਼ਜ਼ਲ ‘ਕੀ ਹੋਇਆ’, ਬਲਵੰਤ ਸਿੰਘ ਵਿਰਕ ਨੇ ਗੀਤ ‘ਨੰਨੇ ਬੱਚੇ’, ਰਜਿੰਦਰ ਕੌਰ ਪੰਨੂੰ ਨੇ ਕਵਿਤਾ ‘ਰੰਗ’, ਮਨਜੀਤ ਸਿੰਘ ਰਾਗੀ ਨੇ ਕਵਿਤਾ ‘ਚਾਰ ਉਦਾਸੀਆਂ’, ਨੇਤਰ ਸਿੰਘ ਮੁੱਤੋ ਨੇ ਕਵਿਤਾ ‘ਦਾਨ’, ਲਖਵੀਰ ਸਿੰਘ ਲੱਭਾ ਨੇ ਗੀਤ ‘ਫੁੱਲਾਂ ਭਰੀ ਕਿਆਰੀ’, ਜਗਤਾਰ ਸਿੰਘ ਰਾਈਆਂ ਨੇ ਗੀਤ ‘ਸਮੇਂ ਦੇ ਹਲਾਤ’, ਗੁਰਬਾਗ ਸਿੰਘ ਰਾਈਆਂ ਨੇ ਕਵਿਤਾ ‘ਦਹੂਦ ਬਾਦਸ਼ਾਹ’, ਗੁਰਸੇਵਕ ਸਿੰਘ ਢਿੱਲੋਂ ਨੇ ਕਰੋੜਾ ਛੰਦ ‘ਕਲਮ ਦੀ ਧਾਰ’, ਜਗਵੀਰ ਸਿੰਘ ਵਿੱਕੀ ਨੇ ਗੀਤ ‘ਸੁਣ ਨੀ ਪੰਜਾਬਣੇ’, ਤਰਨ ਸਿੰਘ ਬੱਲ ਨੇ ਕਹਾਣੀ ਆਦਿ ਰਚਨਾਵਾਂ ਦਾ ਪਾਠ ਕੀਤਾ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਹਾਜ਼ਰ ਸਮੂਹ ਸਾਹਿਤਕਾਰਾਂ ਨੇ ਬਹੁਤ ਕੀਮਤੀ ਵਿਚਾਰ ਸਾਂਝੇ ਕੀਤੇ। ਜਗਵੀਰ ਸਿੰਘ ਵਿੱਕੀ ਨੇ ਮੀਟਿੰਗ ਦੀ ਕਾਰਵਾਈ ਬਹੁਤ ਖੂਬਸੂਰਤ ਅੰਦਾਜ ਨਾਲ ਚਲਾਈ। ਗੁਰਸੇਵਕ ਸਿੰਘ ਢਿੱਲੋਂ ਨੇ ਵਰ੍ਹਦੇ ਮੀਂਹ ਵਿਚ ਪੁੱਜੇ ਲੇਖਕਾਂ ਦਾ ਧੰਨਵਾਦ ਪ੍ਰਗਟਾਇਆ।