ਪੰਜਾਬੀ ਸਾਹਿਤ ਆਕਦਮੀ ਵੱਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ
ਲਹਿੰਦੇ ਪੰਜਾਬ ਨਾਲ ਸਬੰਧਾਂ ’ਚ ਮਿਠਾਸ ਲਿਆਉਣ ਦਾ ਮਾਧਿਅਮ ਬਣਦਾ ਹੈ ਕੋਰੀਡੋਰ: ਪਾਲ ਕੌਰ
Advertisement
ਪੰਜਾਬੀ ਸਾਹਿਤ ਆਕਦਮੀ, ਲੁਧਿਆਣਾ ਨੇ ਮੰਗ ਕੀਤੀ ਕਿ ਗੂਰੁ ਨਾਨਕ ਦੇਵ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਜਾਣ ਲਈ ਕੋਰੀਡੋਰ ਖੋਲ੍ਹਿਆ ਜਾਵੇ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਪੰਜਾਬ ਦੇ ਲੋਕਾਂ ਦੀ ਆਸਥਾ ਅਤੇ ਵਿਸਵਾਸ਼ ਨਾਲ ਜੁੜਿਆ ਕੇਂਦਰ ਹੈ। ਉੱਥੇ ਜਾਣ ਨਾਲ ਲੋਕ ਗੂਰੁ ਨਾਨਕ ਦੇਵ ਦੀਆਂ ਸਿੱਖਿਆਵਾਂ ਅਤੇ ਜੀਵਨ ਤੋਂ ਪ੍ਰੇਰਣਾ ਲੈਂਦੇ ਹਨ। ਸੋ ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਅਤੇ ਸਮਾਜ ਨੂੰ ਵਧੇਰੇ ਨੇੜੇ ਦੇਖਣ ਲਈ ਇਹ ਅਤਿ ਜ਼ਰੂਰੀ ਹੈ। ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਨਾਲ ਸਾਡੀ ਉਧਰਲੇ ਪੰਜਾਬੀਆਂ ਨਾਲ ਸਾਂਝ ਵਿੱਚ ਵਾਧਾ ਹੁੰਦਾ ਹੈ ਅਤੇ ਸਮੁੱਚੇ ਪਾਕਿਸਤਾਨ ਨਾਲ ਹੀ ਚੰਗੇ ਗੁਆਂਢੀਆਂ ਵਾਲੇ ਸਬੰਧ ਬਣਨ ਦੀ ਸੰਭਾਵਨਾ ਬਣਦੀ ਹੈ।ਸਭਿਆਚਾਰਕ ਸਰਗਰਮੀਆਂ ਦਾ ਸਬੰਧ ਸੁਧਰਨ ਵਿੱਚ ਆਪਣਾ ਹੀ ਯੌਗਦਾਨ ਹੁੰਦਾ ਹੈ। ਸੋ ਦੋਨਾਂ ਧਿਰਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖ ਕੇ ਤਣਾਅ ਘਟਾਉਣਾ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਲੋੜ ਹੈ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਲੋਕਾਂ ਨਾਲ ਸਾਡਾ ਗੂਰਬਾਣੀ ਸਮੇਤ ਬਹੁਤ ਕੁੱਝ ਸਾਂਝਾ ਹੈ। ਉੱਧਰ ਗੂਰੁ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਬਰਾਬਰ ਦਾ ਸਤਿਕਾਰ ਹੈ। ਸਗੋਂ ਅਸੀਂ ਤਾਂ ਇਹ ਵੀ ਮੰਗ ਕਰਦੇ ਹਾਂ ਕਿ ਕੋਰੀਡੋਰ ਨੂੰ ਖੋਲ੍ਹਣ ਦੇ ਨਾਲ-ਨਾਲ ਉਥੋਂ ਦੀ ਯਾਤਰਾ ਨੂੰ ਵੀਜ਼ਾ ਰਹਿਤ ਅਤੇ ਬਿਨਾਂ ਕਿਸੇ ਖ਼ਰਚੇ ਤੋਂ ਕਰਨ ਦਾ ਪ੍ਰਬੰਧ ਸਰਕਾਰਾਂ ਨੂੰ ਕਰਨਾ ਬਣਦਾ ਹੈ। ਉਨ੍ਹਾਂ ਅਕਾਡਮੀ ਵੱਲੋਂ ਮੰਗ ਕੀਤੀ ਕਿ ਕੋਰੀਡੋਰ ਖੋਲ੍ਹਣ ਨੂੰ ਰਾਜਨੀਤਿਕ ਮੁੱਦਾ ਨਾ ਬਣਾਇਆਂ ਜਾਵੇ।
Advertisement
Advertisement