ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਇਕੱਤਰਤਾ
ਇੱਥੋਂ ਨੇੜਲੇ ਪਿੰਡ ਗਗੜਾ ਵਿੱਚ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਮਾਸਿਕ ਇਕੱਤਰਤਾ ਅਵਤਾਰ ਸਿੰਘ ਉਟਾਲਾਂ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸਭ ਤੋਂ ਪਹਿਲਾਂ ਫੌਜੀ ਜਵਾਨ ਲਾਂਸ ਨਾਇਕ ਪ੍ਰਿਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਰਚਨਾਵਾਂ ਦੇ ਦੌਰ ਵਿਚ ਸੁਖਵਿੰਦਰ ਸਿੰਘ ਬਿੱਟੂ ਖੰਨਾ ਵਾਲਾ ਨੇ ਗੀਤ, ਸੁਖਦੇਵ ਸਿੰਘ ਨੇ ਗੀਤ, ਜਗਤਾਰ ਸਿੰਘ ਨੇ ਗੀਤ, ਨੇਤਰ ਸਿੰਘ ਮੁੱਤੋਂ ਨੇ ਕਵਿਤਾ ਕੁਦਰਤ, ਰਾਜ ਸਿੰਘ ਨੇ ਮਿਨੀ ਕਹਾਣੀ, ਸ਼ੇਰਾ ਨਵੇਂ ਪਿੰਡੀਆ ਨੇ ਗੀਤ, ਬਾਵਾ ਹੋਲੀਆ ਨੇ ਗੀਤ, ਨਰੇਸ਼ ਨਿਮਾਣਾ ਨੇ ਗ਼ਜ਼ਲ, ਹਰਬੰਸ ਸਿੰਘ ਸ਼ਾਨ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਗੀਤ, ਮਨਜੀਤ ਸਿੰਘ ਧੰਜਲ ਨੇ ਗੀਤ, ਨੈਬ ਸਿੰਘ ਨੇ ਗੀਤ, ਗੁਰੀ ਤੁਰਮਰੀ ਨੇ ਕਵਿਤਾ, ਸੁਖਵਿੰਦਰ ਸਿੰਘ ਭਾਂਦਲਾ ਨੇ ਕਵਿਤਾ, ਕਿਰਨਦੀਪ ਸਿੰਘ ਕੁਲਾਰ ਨੇ ਗ਼ਜ਼ਲ, ਅਵਤਾਰ ਸਿੰਘ ਨੇ ਗੀਤ, ਵਰਿੰਦਰ ਸਿੰਘ ਨੇ ਗੀਤ, ਗੁਰਦੀਪ ਸਿੰਘ ਨੇ ਵਿਚਾਰ ਵਟਾਂਦਰਾ, ਕਰਮ ਚੰਦ ਨੇ ਕਵਿਤਾ, ਪਰਮਜੀਤ ਸਿੰਘ ਨੇ ਗੀਤ, ਨਰਿੰਦਰ ਸਿੰਘ ਨੇ ਗੀਤ ਸੁਣਾਏ।
ਰਚਨਾਵਾਂ ’ਤੇ ਬਹਿਸ ਵਿੱਚ ਸੂਬੇਦਾਰ ਸੁਰਜੀਤ ਸਿੰਘ, ਸਰਵਣ ਸਿੰਘ, ਪ੍ਰਕਾਸ਼ ਸਿੰਘ, ਬਲਵੀਰ ਸਿੰਘ, ਜਸਪਾਲ ਸਿੰਘ, ਨਾਜ਼ਰ ਸਿੰਘ, ਸਰਪੰਚ ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ, ਸੰਤੋਖ ਸਿੰਘ, ਅਵਤਾਰ ਸਿੰਘ ਨੇ ਟਿੱਪਣੀਆਂ ਕੀਤੀਆਂ। ਸਭਾ ਵੱਲੋਂ ਪਿੰਡ ਦੇ ਸਰਪੰਚ ਅਰਸ਼ਦੀਪ ਸਿੰਘ ਤੇ ਗੀਤਕਾਰ ਨਰਿੰਦਰਪਾਲ ਸਿੰਘ ਧੀਮਾਨ ਦਾ ਸਨਮਾਨ ਕੀਤਾ ਗਿਆ।