ਲੋਕ ਸੇਵਾ ਸੁਸਾਇਟੀ ਨੇ ਵਿਦਿਆਰਥਣਾਂ ਨੂੰ ਜਰਸੀਆਂ ਵੰਡੀਆਂ
ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਅੱਜ ਆਦਰਸ਼ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ 150 ਵਿਦਿਆਰਥੀਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਾਜਿੰਦਰ ਜੈਨ ਕਾਕਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਸਕੂਲ ਵਿਦਿਆਰਥਣਾਂ ਨੂੰ ਜਰਸੀਆਂ ਦੇਣ ਸਮੇਂ ਸੁਸਾਇਟੀ ਅਹੁਦੇਦਾਰਾਂ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ-ਸਮੇਂ ’ਤੇ ਜਿੱਥੇ ਆਦਰਸ਼ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਲਈ ਪ੍ਰਾਜੈਕਟ ਲਾਏ ਜਾਂਦੇ ਹਨ, ਉਥੇ ਹੀ ਹੋਰਨਾਂ ਵਿਦਿਅਕ ਸੰਸਥਾਵਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਕਤਿਆਲ, ਮੈਨੇਜਰ ਡਾਕਟਰ ਵਿਪਨ ਗੁਪਤਾ, ਪ੍ਰਿੰਸੀਪਲ ਸੁਨੀਤਾ ਰਾਣੀ, ਰਾਜੂ ਮਲਹੋਤਰਾ, ਮਨੀਸ਼ ਕਪੂਰ, ਸੈਕਟਰੀ ਬਿਕਰਮਜੀਤ ਸਿੰਘ ਕਤਿਆਲ, ਅਧਿਆਪਕਾ ਸ਼ਿਫਾਲੀ ਕਤਿਆਲ, ਭੁਪਿੰਦਰ ਕੌਰ ਅਤੇ ਅਸ਼ਵਨੀ ਕਤਿਆਲ ਨੇ ਲੋਕ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਏਡਿਡ ਸਕੂਲਾਂ ਨੂੰ ਸਰਕਾਰ ਵੱਲੋਂ ਕੋਈ ਵੀ ਮਾਲੀ ਸਹਾਇਤਾ ਨਹੀਂ ਮਿਲਦੀ ਬਲਕਿ ਸਕੂਲ ਪ੍ਰਬੰਧਕ ਆਪਣੇ ਸਰੋਤਾਂ ਤੋਂ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਲੀ ਮਦਦ ਲੈ ਕੇ ਸਕੂਲ ਚਲਾ ਰਹੇ ਹਨ। ਸਕੂਲ ਦੀਆਂ 150 ਵਿਦਿਆਰਥਣਾਂ ਨੂੰ ਗਰਮ ਜਰਸੀਆਂ ਵੰਡਣ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਕੰਵਲ ਕੱਕੜ, ਮਨੋਹਰ ਸਿੰਘ ਟੱਕਰ, ਰਜੀਵ ਗੁਪਤਾ, ਸੁਖਦੇਵ ਗਰਗ, ਲਾਕੇਸ਼ ਟੰਡਨ, ਮੁਕੇਸ਼ ਗੁਪਤਾ, ਸਰਪ੍ਰਸਤ ਰਜਿੰਦਰ ਜੈਨ ਆਦਿ ਹਾਜ਼ਰ ਸਨ।
