ਚੋਣਾਂ ਕਰਵਾਉਣ ਬਾਰੇ ਟਰੇਨਿੰਗ ਦਿੱਤੀ
ਇੱਥੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਟਰਨਿੰਗ ਅਫਸਰ ਕਮ-ਉਪ ਮੰਡਲ ਮੈਜਿਸਟਰੇਟ ਪਾਇਲ ਪਰਦੀਪ ਸਿੰਘ ਬੈਸ ਦੀ ਅਗਵਾਈ ਹੇਠ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੌਦ ਵਿੱਚ ਚੋਣ ਟਰੇਨਿੰਗ ਕਰਵਾਈ...
Advertisement
ਇੱਥੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਟਰਨਿੰਗ ਅਫਸਰ ਕਮ-ਉਪ ਮੰਡਲ ਮੈਜਿਸਟਰੇਟ ਪਾਇਲ ਪਰਦੀਪ ਸਿੰਘ ਬੈਸ ਦੀ ਅਗਵਾਈ ਹੇਠ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੌਦ ਵਿੱਚ ਚੋਣ ਟਰੇਨਿੰਗ ਕਰਵਾਈ ਗਈ। ਇਸ ਰਿਹਰਸਲ ਵਿੱਚ ਚੋਣ ਡਿਊਟੀ ਲਈ ਤਾਇਨਾਤ ਅਮਲੇ ਨੇ ਪੂਰੀ ਜ਼ਿੰਮੇਵਾਰੀ ਨਾਲ ਹਿੱਸਾ ਲਿਆ। ਚੋਣ ਪ੍ਰਕਿਰਿਆ ਨਾਲ ਸਬੰਧਿਤ ਵੱਖ-ਵੱਖ ਪੜਾਵਾਂ ਜਿਵੇਂ ਕਿ ਸਾਮਾਨ ਪ੍ਰਾਪਤ ਕਰਨਾ, ਬੂਥ ਦੀ ਸੈਟਿੰਗ, ਚੋਣ ਪ੍ਰਕਿਰਿਆ ਦੀ ਤਿਆਰੀ, ਸੰਚਾਰੂ ਢੰਗ ਮਤਦਾਨ ਕਰਵਾਉਣਾਂ, ਵੋਟਰਾਂ ਦਾ ਰਿਕਾਰਡ ਅਤੇ ਵੇਰਵੇ ਰਿਕਾਰਡ ਰੱਖਣਾ, ਵੋਟਾਂ ਦੀ ਸਮਾਪਤੀ ਉਪਰੰਤ ਸਮਾਨ ਜਮ੍ਹਾਂ ਕਰਵਾਉਣਾਂ, ਸੁਰੱਖਿਆ ਪ੍ਰਬੰਧ ਅਤੇ ਚੋਣ ਕੋਡ ਦੀ ਪਾਲਣਾ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ। ਰਿਟਰਨਿੰਗ ਅਫਸਰ ਪਰਦੀਪ ਸਿੰਘ ਬੈਂਸ ਨੇ ਅਮਲੇ ਨੂੰ ਚੋਣਾਂ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।
Advertisement
Advertisement
