ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਟੇਸ਼ਨ ਚੋਣ ਨਾ ਕਰਾਉਣ ਕਾਰਨ ਪਦਉੱਨਤ ਲੈਕਚਰਾਰ ਕੇਡਰ ਵਿੱਚ ਰੋਸ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨ ਦੀ ਚੋਣ ਨਾ ਕਰਾਉਣ ਕਾਰਨ ਸਮੁੱਚੇ ਪਦਉੱਨਤ ਲੈਕਚਰਰ ਕੇਡਰ ਦੇ ਵਿੱਚ ਰੋਸ ਦੀ ਲਹਿਰ ਹੈ। ਜ਼ਿਲ੍ਹਾ ਲੁਧਿਆਣਾ ਤੋਂ ਪਦਉੱਨਤ ਲੈਕਚਰਾਰ ਆਗੂ ਰੁਪਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ...
ਸਟੇਸ਼ਨ ਚੁਆਇਸ ਨਾ ਕਰਵਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਕਚਰਾਰ।
Advertisement

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨ ਦੀ ਚੋਣ ਨਾ ਕਰਾਉਣ ਕਾਰਨ ਸਮੁੱਚੇ ਪਦਉੱਨਤ ਲੈਕਚਰਰ ਕੇਡਰ ਦੇ ਵਿੱਚ ਰੋਸ ਦੀ ਲਹਿਰ ਹੈ। ਜ਼ਿਲ੍ਹਾ ਲੁਧਿਆਣਾ ਤੋਂ ਪਦਉੱਨਤ ਲੈਕਚਰਾਰ ਆਗੂ ਰੁਪਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਦੇ ਵਿੱਚ ਬਦਲੀਆਂ ਨਾ ਕਰਕੇ ਅਤੇ ਬਦਲੀਆਂ ਨੂੰ ਲੰਬਾ ਖਿੱਚਣ ਕਾਰਨ ਪਦਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਚੁਆਇਸ ਕਰਾਉਣ ਵਿੱਚ ਹੋ ਰਹੀ ਦੇਰੀ ਕਾਰਨ ਸਮੁੱਚੇ ਕੇਡਰ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।

ਲੁਧਿਆਣਾ ਤੋਂ ਪਦਉੱਨਤ ਲੈਕਚਰਾਰ ਰਜਿੰਦਰ ਜੰਡਿਆਲੀ, ਜਸਵਿੰਦਰ ਸਿੰਘ, ਨਵਦੀਪ ਸਿੰਘ, ਹਰਭਜਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ 19 ਜੁਲਾਈ ਨੂੰ ਬਾਇਓਲੋਜੀ, ਇਕਨੋਮਿਕਸ, ਮੈਥ, ਫਿਜ਼ਿਕਸ ਅਤੇ ਹਿੰਦੀ ਦੀਆਂ ਕੁਲ 164 ਪ੍ਰਮੋਸ਼ਨਾਂ, 5 ਅਗਸਤ ਨੂੰ ਰਾਜਨੀਤਿਕ ਸ਼ਾਸਤਰ, ਪੰਜਾਬੀ, ਅੰਗਰੇਜ਼ੀ, ਕਮਰਸ, ਸੰਸਕ੍ਰਿਤ, ਫਾਈਨ ਆਰਟਸ, ਹੋਮ ਸਾਇੰਸ ਅਤੇ ਸ਼ਸ਼ੋਲਜੀ ਦੀਆਂ ਕੁੱਲ 844 ਪ੍ਰਮੋਸ਼ਨਾਂ ਅਤੇ 14 ਅਗਸਤ ਨੂੰ ਹਿਸਟਰੀ, ਕਮਿਸਟਰੀ ਅਤੇ ਜੋਗਰਾਫੀ ਦੀਆਂ ਕੁੱਲ 222 ਪ੍ਰਮੋਸ਼ਨਾਂ ਕੀਤੀਆਂ ਗਈਆਂ। ਇਨ੍ਹਾਂ ਪਦਉੱਨਤ ਲੈਕਚਰਾਰਾਂ ਵੱਲੋਂ ਸਬੰਧਿਤ ਡੀਈਓ ਆਫਿਸ ਵਿੱਚ ਹਾਜ਼ਰੀ ਰਿਪੋਰਟ ਪੇਸ਼ ਕਰਨ ਦੇ ਬਾਵਜੂਦ ਅੱਜ ਤਕਰੀਬਨ ਪੌਣੇ ਦੋ ਮਹੀਨੇ ਬੀਤਣ ’ਤੇ ਵੀ ਕਿਸੇ ਲੈਕਚਰਾਰ ਨੂੰ ਸਟੇਸ਼ਨ ਚੁਆਇਸ ਨਹੀਂ ਕਰਵਾਈ ਗਈ। ਪਦਉੱਨਤ ਲੈਕਚਰਾਰ ਫਰੰਟ ਨੇ ਮੰਗ ਕੀਤੀ ਕਿ ਸਾਰੇ ਲੈਕਚਰਰਾਂ ਨੂੰ ਮਿਊਚੁਅਲ ਹੋਣ ਵਾਲੀਆਂ ਬਦਲੀਆਂ ਦਾ ਰਾਊਂਡ ਚੱਲਣ ਤੋਂ ਤੁਰੰਤ ਬਾਅਦ ਸਟੇਸ਼ਨ ਚੁਆਇਸ ਕਰਵਾਈ ਜਾਵੇ ਅਤੇ ਸਟੇਸ਼ਨ ਚੁਆਇਸ ਕਰਾਉਣ ਵੇਲੇ ਸਕੂਲਾਂ ਵਿੱਚ ਗਿਣਤੀ ਨੂੰ ਆਧਾਰ ਨਾ ਬਣਾਉਂਦੇ ਹੋਏ ਸਮੂਹ ਸਕੂਲਾਂ ਦੇ ਸਟੇਸ਼ਨ ਨੂੰ ਸਟੇਸ਼ਨ ਚੁਆਇਸ ਲਈ ਖੋਲ੍ਹਿਆ ਜਾਵੇ। ਇਸ ਸਮੇਂ ਲੈਕਚਰਾਰ ਕੇਡਰ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ, ਜਗਦੀਪ ਸਿੰਘ, ਹਰਜਿੰਦਰ ਸਿੰਘ ਹਾਜ਼ਰ ਸਨ।

Advertisement

Advertisement
Show comments