ਕੁੱਲ ਹਿੰਦ ਕਿਸਾਨ ਸਭਾ ਵੱਲੋਂ ਮਾਛੀਵਾੜਾ ਵਿੱਚ ਮੁਜ਼ਾਹਰਾ
ਪੱਤਰ ਪ੍ਰੇਰਕ
ਸਮਰਾਲਾ, 9 ਜੁਲਾਈ
ਮਾਛੀਵਾੜਾ ਵਿੱਚ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵਲੋਂ ਅੱਜ ਪਿੰਡ ਝੜੌਦੀ ਵਿਖੇ ਪ੍ਰਧਾਨ ਨਿੱਕਾ ਸਿੰਘ ਖੇੜਾ ਦੀ ਅਗਵਾਈ ’ਚ ਦੇਸ਼ ਭਰ ਦੇ ਕਿਰਤੀਆਂ ਵਲੋਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਰਤੀ ਤੇ ਮਜ਼ਦੂਰਾਂ ਦੀ ਅੰਨੀ ਲੁੱਟ ਕਰ ਰਹੀ ਹੈ ਅਤੇ ਦੇਸ਼ ਦੇ ਕਿਰਤੀ ਵਰਗ ਵਲੋਂ ਸੰਘਰਸ਼ ਕਰਕੇ ਖਤਮ ਕਰਵਾਏ ਚਾਰ ਲੇਬਰ ਕੋਡ ਨੂੰ ਮੁੜ ਲਾਗੂ ਕਰ ਰਹੀ ਹੈ, ਜਿਸ ਵਿਚ 8 ਘੰਟੇ ਦੀ ਬਜਾਏ 12 ਘੰਟੇ ਮਜ਼ਦੂਰੀ ਸਮਾਂ ਤੈਅ ਕੀਤਾ ਗਿਆ ਹੈ ਜੋ ਮਜ਼ਦੂਰਾਂ ਦਾ ਸਿੱਧੇ ਤੌਰ ’ਤੇ ਸੋਸ਼ਣ ਹੈ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ 4 ਲੇਬਰ ਕੋਡ ਕਾਨੂੰਨ ਨੂੰ ਵਾਪਸ ਲਵੇ ਅਤੇ ਪਹਿਲਾਂ ਤੋਂ ਚੱਲ ਰਹੇ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਬਹਾਲ ਕਰੇ ਅਤੇ ਲੈਂਡ ਪੂਲਿੰਗ ਸਕੀਮ ਰੱਦ ਕਰੇ। ਪ੍ਰਧਾਨ ਖੇੜਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਲਗਾਤਾਰ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ ਜਿਸ ਖਿਲਾਫ਼ ਦੇਸ਼ ਦੇ ਮਿਹਨਤਕਸ਼ ਲੋਕ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਹਰਦੇਵ ਸਿੰਘ ਬਾਗ, ਪ੍ਰਕਾਸ਼ ਸਿੰਘ ਉਦੋਵਾਲ, ਅਸ਼ੋਕ ਖੇੜਾ, ਬਾਬੂ ਸਿੰਘ ਝੜੌਦੀ, ਜਸਪਾਲ ਸਿੰਘ ਲੁਬਾਣਗੜ੍ਹ, ਬਲਕਾਰ ਸਿੰਘ ਜੁਲਫ਼ਗੜ੍ਹ, ਜਗਦੀਪ ਸਿੰਘ ਲੱਖੋਵਾਲ, ਸ਼ਾਮ ਸਿੰਘ ਰੂੜੇਵਾਲ, ਧਰਮਵੀਰ ਸਿੰਘ ਬੁੱਲੇਵਾਲ, ਮੰਗਤ ਮਾਛੀਵਾੜਾ ਸਾਹਿਬ, ਹਰਜੀਤ ਸਿੰਘ ਬੁੱਲੇਵਾਲ, ਜਸਨਦੀਪ ਸਿੰਘ, ਵਰਿੰਦਰ ਸਿੰਘ, ਗੁਰਜੀਤ ਸਿੰਘ, ਛਿੰਦਰਪਾਲ ਸਿੰਘ, ਬਲਕਾਰ ਸਿੰਘ, ਚਤਰ ਸਿੰਘ, ਰਾਹੁਲ ਕੁਮਾਰ, ਚੰਦਨ ਮੋਹਨ, ਰਣਜੀਤ ਸਿੰਘ, ਜਸਵਿੰਦਰ ਸਿੰਘ, ਅਨਮੋਲ ਬਾਗ ਵੀ ਮੌਜੂਦ ਸਨ।