ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ਤੋਂ 15606 ਕਰੋੜ ਦੇ ਨਿਵੇਸ਼ ਦਾ ਪ੍ਰਸਤਾਵ: ਯਾਦਵ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ; ਲੁਧਿਆਣਵੀਆਂ ਨੂੰ ਨਿਵੇਸ਼ ਕਰਨ ਦਾ ਸੱਦਾ
Advertisement

ਗਗਨਦੀਪ ਅਰੋੜਾ

ਲੁਧਿਆਣਾ, 7 ਜੁਲਾਈ

Advertisement

ਮੱਧ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਦਾ ਸੱਦਾ ਦੇਣ ਪੁੱਜੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਸ਼ਹਿਰ ਦੇ ਵੱਡੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਦਾਅਵਾ ਕੀਤਾ ਕਿ ਲੁਧਿਆਣਾ ਦੇ ਸਨਅਤਕਾਰਾਂ ਨਾਲ ਹੋਏ ਸੈਸ਼ਨ ਦੌਰਾਨ ਸਨਅਤਕਾਰਾਂ ਵੱਲੋਂ 15606 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਆਏ ਹਨ, ਜਿਨ੍ਹਾਂ ਦੇ ਨਾਲ 20 ਹਜ਼ਾਰ ਤੋਂ ਵੱਧ ਉਦਯੋਗ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਇੰਡਸਟਰੀ ਨੂੰ ਮੱਧਪ੍ਰਦੇਸ਼ ਵਿੱਚ ਲੈ ਕੇ ਜਾਣ ਲਈ ਖਾਸ ਤੌਰ ’ਤੇ ਆਏ ਹਨ, ਉਨ੍ਹਾਂ ਨੇ ਸਨਅਤਕਾਰਾਂ ਨਾਲ ਮੀਟਿੰਗਾਂ ਕੀਤੀਆਂ ਹਨ ਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਸਨਅਤਾਂ ਨੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਇਆ ਹੈ। ਉਨ੍ਹਾਂ ਨੇ ਤਕਰੀਬਨ 400 ਦੇ ਕਰੀਬ ਸਨਅਤਕਾਰ ਤੇ ਲੋਕਾਂ ਨਾਲ ਮੀਟਿੰਗ ਕੀਤੀ ਹੈ, ਜਿਨ੍ਹਾਂ ਵਿੱਚ ਸ਼ਹਿਰ ਦੇ ਕਈ ਵੱਡੇ ਸਨਅਤਕਾਰਾਂ ਨਾਲ ਮੱਧ ਪ੍ਰਦੇਸ਼ ਵਿੱਚ ਨਿਵੇਸ ਲਈ ਹਾਮੀ ਭਰੀ ਹੈ। ਸਨਅਤਕਾਰਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ ਨੇ 5-6000 ਕਰੋੜ, ਰਾਲਸਨ ਟਾਇਰਸ ਦੇ ਚੇਅਰਮੈਨ ਸੰਜੀਵ ਪਾਹਵਾ ਨੇ 200 ਕਰੋੜ, ਵਰਧਮਾਨ ਇੰਡਸਟਰੀਜ਼ ਦੇ ਚੇਅਰਮੈਨ ਐਸਪੀ ਓਸਵਾਲ ਨੇ 1500 ਤੋਂ 2000 ਕਰੋੜ, ਏਬੀ ਕਾਟਨਸਪਿਨ ਇੰਡਸਟਰੀ ਦੇ ਦੀਪਕ ਗਰਗ ਨੇ 13 ਤੋਂ 1500 ਕਰੋੜ, ਨਾਹਰ ਗਰੁੱਪ ਦੇ ਸੀਐਮਡੀ ਦਿਨੇਸ ਓਸਵਾਲ ਨੇ 1000 ਕਰੋੜ ਰੁਪਏ, ਦੀਪਕ ਫਾਸਟਨਰ ਨੇ 1000 ਤੋਂ 1800 ਕਰੋੜ ਰੁਪਏ, ਬੇਕਟਰਸ ਫੂਡ ਦੇ ਅਨੂਪ ਬੈਕਟਰ ਨੇ 700 ਕਰੋੜ ਰੁਪਏ, ਹਾਈਲੈਂਡ ਇਥੋਨਾਲ ਦੇ ਅਮਿਤ ਮੋਦੀ ਨੇ 600 ਤੋਂ 1000 ਕਰੋੜ ਰੁਪਏ, ਬੋਨ ਗਰੁੱਪ ਦੇ 200 ਤੋਂ 700 ਕਰੋੜ, ਏਐਂਡਐਮ ਐਗਰੀ ਵੈਂਚਰਸ ਨੇ 600 ਤੋਂ 1000 ਕਰੋੜ ਸਣੇ ਕੁੱਲ 15 ਸਨਅਤਕਾਰਾਂ ਨੇ 15606 ਕਰੋੜ ਰੁਪਏ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਲਈ ਹਾਮੀ ਭਰੀ ਹੈ।

ਭਾਜਪਾ ਵੱਲੋਂ ਯਾਦਵ ਦਾ ਸਵਾਗਤ

ਲੁਧਿਆਣਾ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦਾ ਸਵਾਗਤ ਕਰਦੇ ਹੋਏ ਭਾਜਪਾ ਆਗੂ। -ਫੋਟੋ: ਇੰਦਰਜੀਤ ਵਰਮਾ

ਲੁਧਿਆਣਾ (ਗੁਰਿੰਦਰ ਸਿੰਘ): ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦਾ ਅੱਜ ਲੁਧਿਆਣਾ ਪਹੁੰਚਣ ’ਤੇ ਸਾਹਨੇਵਾਲ ਵਿਖੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਰਜਨੀਸ਼ ਧੀਮਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਦਯੋਗਿਕ ਕ੍ਰਾਂਤੀ ਵੱਲ ਧਿਆਨ ਦਿੰਦਿਆਂ ਨਵੀਆਂ ਸਨਅਤਾਂ ਲਗਾਉਣ ਲਈ ਕਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਇਸ ਮੌਕੇ ਭਾਜਪਾ ਦੇ ਸੂਬਾ ਕੋਰ ਗਰੁੱਪ ਮੈਂਬਰ ਜੀਵਨ ਗੁਪਤਾ, ਭਾਜਪਾ ਆਗੂ ਅਸ਼ੋਕ ਲੂੰਬਾ, ਨਰਿੰਦਰ ਸਿੰਘ ਮੱਲੀ, ਮਹੇਸ਼ ਦੱਤ ਸ਼ਰਮਾ, ਮਨੀਸ਼ ਚੋਪੜਾ ਲੱਕੀ, ਸੁਮਿਤ ਟੰਡਨ, ਡਾ. ਸਤੀਸ਼ ਕੁਮਾਰ ਅਤੇ ਪਰਵੀਨ ਸ਼ਰਮਾ ਮੌਜੂਦ ਸਨ।

Advertisement