ਏਐੱਸ ਕਾਲਜ ’ਚ ਪ੍ਰੋਗਰਾਮ
ਇਥੋਂ ਦੇ ਏਐੱਸ ਗਰੁੱਪ ਆਫ ਇੰਸਟੀਚਿਊਟਸ ਵਿੱਚ ਐੱਨਐੱਸਐੱਸ ਯੂਨਿਟ ਅਤੇ ਭਗਤ ਸਿੰਘ ਵਿਵੇਕਾਨੰਦ ਵਿਚਾਰ ਮੰਚ ਵੱਲੋਂ ਦਿਗਵਿਜੈ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਸ਼ਸ਼ਾਂਕ ਪ੍ਰਾਂਤ ਵਿਦਿਆਰਥੀ ਕਾਰਜ ਪ੍ਰਚਾਰਕ ਭਗਤ ਸਿੰਘ ਵਿਵੇਕਾਨੰਦ ਵਿਚਾਰ ਮੰਚ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਬਚਪਨ ਵਿਚ ਹੀ ਆਪਣੇ ਆਪ ਵਿਚ ਭਾਰਤੀ ਸੱਭਿਆਚਾਰ ਤੇ ਸਮਾਜ ਦੀ ਬਿਹਤਰੀ ਲਈ ਇਕ ਜਨੂੰਨ ਤੇ ਵਚਨਬੱਧਤਾ ਪੈਦਾ ਕਰ ਲਈ ਸੀ। ਉਨ੍ਹਾਂ ਆਪਣੇ ਜੀਵਨ ਦੇ ਪਹਿਲੇ ਦਿਨਾਂ ਵਿਚ ਸਮਾਜ ਵਿਚ ਪ੍ਰਚਲਿਤ ਅੰਧ ਵਿਸਵਾਸ਼, ਵਿਤਕਰੇ, ਸਮਾਜਿਕ ਅਸਮਾਨਤਾ ਵਿਰੁੱਧ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਸੀ। ਡਾਇਰੈਕਟਰ ਡਾ.ਹਰਪ੍ਰੀਤ ਸਿੰਘ ਨੇ ਵਿਦਿਆਰਥੀਆ ਨੂੰ ਸਵਾਮੀ ਵਿਵੇਕਾਨੰਦ ਦੀਆਂ ਦੇਸ਼ ਭਗਤੀ, ਅਨੁਸਾਸ਼ਨ ਤੇ ਨਿਡਰਤਾ ਦੀਆਂ ਸਿੱਖਿਆਵਾਂ ਨੂੰ ਆਪਣੀ ਜੀਵਨਸ਼ੈਲੀ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਸੁਬੋਧ ਮਿੱਤਲ ਨੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ.ਕੋਮਲ ਨੇ ਬਾਖੂਬੀ ਨਿਭਾਈ। ਸਮੁੱਚੇ ਸਟਾਫ਼ ਨੇ ਆਏ ਮਹਿਮਾਨ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ ਲਈ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਨ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਰਮਰੀਸ਼ ਵਿਜ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।